''ਨਸਲਵਾਦ'' ਦੇ ਮੁੱਦੇ ''ਤੇ ਭਿੜੇ ਟਰੰਪ ਅਤੇ ਡੈਮੋਕ੍ਰੇਟਸ

Tuesday, Jul 16, 2019 - 09:53 PM (IST)

ਵਾਸ਼ਿੰਗਟਨ - ਅਮਰੀਕੀ ਰੀਪ੍ਰੈਜੇਂਟੇਟਿਵ (ਪ੍ਰਤੀਨਿਧੀ ਸਭਾ) 'ਚ ਬਹੁਮਤ ਦਾ ਅੰਕੜਾ ਰੱਖਣ ਵਾਲੀ ਡੈਮੋਕ੍ਰੇਟਿਕ ਪਾਰਟੀ ਨੇ ਇਕ ਪ੍ਰਸਤਾਵ ਪੇਸ਼ ਕਰ ਪਾਰਟੀ ਦੀਆਂ 4 ਅਸ਼ਵੇਤ ਮਹਿਲਾ ਸੰਸਦੀ ਮੈਂਬਰਾਂ ਨੂੰ ਨਸਲਵਾਦੀ ਦੱਸਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ ਦੀ ਨਿੰਦਾ ਕੀਤੀ ਹੈ। ਵਿਰੋਧੀ ਨੇਤਾਵਾਂ ਅਤੇ ਰਾਸ਼ਟਰਪਤੀ ਵਿਚਾਲੇ ਇਸ ਮੁੱਦੇ 'ਤੇ ਲਗਾਤਾਰ ਵਿਵਾਦ ਹੋ ਰਿਹਾ ਹੈ।

ਬੀਤੇ ਕੁਝ ਦਿਨਾਂ ਤੋਂ ਇਹ ਮੁੱਦਾ ਦੇਸ਼ 'ਚ ਛਾਇਆ ਹੋਇਆ ਹੈ। ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀਆਂ 4 ਮਹਿਲਾ ਸੰਸਦੀ ਮੈਂਬਰਾਂ ਖਿਲਾਫ ਕਈ ਟਵੀਟ ਕੀਤੇ ਸਨ। ਦਿਨ ਦੇ ਆਖਿਰ 'ਚ ਡੈਮੋਕ੍ਰੇਟ ਸੰਸਦੀ ਮੈਂਬਰਾਂ ਨੇ ਪ੍ਰਤੀਨਿਧੀ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਅਤੇ ਇਨਾਂ ਕਥਿਤ ਨਸਲਵਾਦੀ ਟਿੱਪਣੀਆਂ ਦੀ ਨਿੰਦਾ ਕੀਤੀ। ਟਾਮ ਮੈਲੀਨੋਸਕੀ ਵੱਲੋਂ ਪੇਸ਼ ਇਸ ਪ੍ਰਸਤਾਵ 'ਤੇ ਮੰਗਲਵਾਰ ਨੂੰ ਵੋਟਾਂ ਹੋ ਸਕਦੀਆਂ ਹਨ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਸੋਮਵਾਰ ਨੂੰ ਆਖਿਆ ਕਿ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੂੰ ਡੈਮੋਕ੍ਰੇਟਿਕ ਨੇਤਾਵਾਂ ਨਾਲ ਮਿਲ ਕੇ ਰਾਸ਼ਟਰਪਤੀ ਟਵੀਟ ਦੀ ਨਿੰਦਾ ਕਰਨ ਚਾਹੀਦੀ ਅਤੇ ਇਸ ਪ੍ਰਸਤਾਵ ਦਾ ਸਮਰਥਨ ਕਰਨਾ ਚਾਹੀਦਾ ਹੈ। ਟਰੰਪ ਨੇ ਇਨਾਂ ਮਹਿਲਾ ਸੰਸਦੀ ਮੈਂਬਰਾਂ ਖਿਲਾਫ ਲਿੱਖਿਆ ਕਿ ਡੈਮੋਕ੍ਰੇਟ ਮੈਂਬਰ ਇਨਾਂ 4 ਤਰੱਕਵਾਦੀਆਂ ਤੋਂ ਖੁਦ ਨੂੰ ਦੂਰ ਰੱਖਣ ਦੀ ਕਸ਼ਿਸ਼ ਕਰ ਰਹੇ ਸਨ ਪਰ ਹੁਣ ਉਨ੍ਹਾਂ ਨੂੰ ਗਲੇ ਲਾ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਉਹ ਸਮਾਜਵਾਦ ਦਾ ਸਮਰਥਨ ਕਰ ਰਹੇ ਹਨ, ਇਜ਼ਰਾਇਲ ਅਤੇ ਅਮਰੀਕਾ ਨਾਲ ਨਫਰਤ ਕਰਨ ਰਹੇ ਹਨ। ਡੈਮੋਕ੍ਰੇਟ ਲਈ ਇਹ ਚੰਗਾ ਨਹੀਂ ਹੈ।

PunjabKesari


ਟਰੰਪ ਦੇ ਨਿਸ਼ਾਨੇ 'ਤੇ ਆਈ ਕਾਂਗਰਸ ਸੰਸਦੀ ਮੈਂਬਰ ਐਲੇਕਜ਼ੇਂਡ੍ਰੀਆ ਓਕਾਸੀਓ ਕਾਰਟੇਜ਼, ਇਲਹਾਨ ਓਮਰ, ਰਾਸ਼ਿਦਾ ਤਲਾਇਬ ਅਤੇ ਅਯਾਨਾ ਪ੍ਰੇਸਲੀ ਨੇ ਰਾਜਧਾਨੀ 'ਚ ਪੱਤਰਕਾਰ ਸੰਮੇਲਨ 'ਤੇ ਰਾਸ਼ਟਰਪਤੀ ਦੇ ਟਵੀਟ ਦੀ ਨਿੰਦਾ ਕੀਤੀ। ਆਪਣੇ ਟਵੀਟ 'ਚ ਟਰੰਪ ਨੇ ਉਨ੍ਹਾਂ ਨੂੰ ਸਾਫ ਤੌਰ 'ਤੇ ਦੇਸ਼ ਛੱਡ ਕੇ ਚਲੇ ਜਾਣ ਦੀ ਸਲਾਹ ਦਿੱਤੀ ਸੀ। ਓਮਰ ਨੇ ਆਖਿਆ ਕਿ ਇਹ ਹੈ ਰਾਸ਼ਟਰਪਤੀ ਜਿਨ੍ਹਾਂ ਨੇ ਸਾਡੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਭ੍ਰਿਸ਼ਟ ਪ੍ਰਸ਼ਾਸਨ ਦਿੱਤਾ ਹੈ। ਉਮਰ ਦਾ ਜਨਮ ਸੋਮਾਲੀਆ 'ਚ ਹੋਇਆ ਸੀ ਅਤੇ ਉਹ ਬਚਪਨ 'ਚ ਅਮਰੀਕਾ ਆ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਧਿਆਨ ਭਟਕਾਉਣ ਲਈ ਉਹ ਅਮਰੀਕੀ ਪ੍ਰਤੀਨਿਧੀ ਸਭਾ ਲਈ ਹਾਲ ਹੀ 'ਚ ਚੁਣ ਕੇ ਆਈਆਂ 4 ਮੈਂਬਰਾਂ 'ਤੇ ਨਸਲਵਾਦੀ ਬਿਆਨ ਦੇ ਰਹੇ ਹਨ, ਜੋ ਅਸ਼ਵੇਤ ਹਨ। ਉਨ੍ਹਾਂ ਨੇ ਅੱਗੇ ਆਖਿਆ ਕਿ ਇਹ ਹਨ ਸ਼ਵੇਤ ਰਾਸ਼ਟਰਵਾਦੀਆਂ ਦਾ ਏਜੰਡਾ। ਬੇਸ਼ੱਕ ਇਹ ਚੈਟ ਰੂਮ 'ਚ ਹੋਵੇ ਜਾਂ ਰਾਸ਼ਟਰੀ ਟੀ. ਵੀ. 'ਤੇ ਹੋ ਰਿਹਾ ਹੋਵੇ ਅਤੇ ਹੁਣ ਇਹ ਵ੍ਹਾਈਟ ਹਾਊਸ ਤੱਕ ਪਹੁੰਚ ਗਿਆ ਹੈ।

ਟਰੰਪ ਨੇ ਇਨਾਂ 4 ਮਹਿਲਾ ਸੰਸਦੀ ਮੈਂਬਰਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਹੈ, ਜਿਥੋਂ ਉਹ ਆਏ ਹਨ। ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁਕੇ ਅਤੇ ਦੋਸ਼ਾਂ ਨਾਲ ਘਿਰੇ ਉਨਾਂ ਦੇਸ਼ਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਸੋਮਵਾਰ ਨੂੰ ਟਰੰਪ ਨੇ ਆਪਣੇ ਟਵੀਟ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਦੇਸ਼ ਤੋਂ ਨਫਰਤ ਕਰਦੇ ਹਨ, ਹੋ ਸਕਦਾ ਹੈ ਕਿ ਮੈਂ ਗਲਤ ਹਾਂ। ਵੋਟਰ ਇਸ ਦਾ ਫੈਸਲਾ ਕਰਨਗੇ ਪਰ ਮੈਂ ਇਸ ਨੂੰ ਸੁਣਿਆ ਹੈ। ਉਹ ਸਾਡੇ ਦੇਸ਼ ਦੇ ਬਾਰੇ 'ਚ ਗੱਲਾਂ ਕਰਦੇ ਹਨ, ਯਹੂਦੀ ਵਿਰੋਧੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਇਜ਼ਰਾਇਲ ਦੇ ਪ੍ਰਤੀ ਨਫਰਤ ਕਰਦੇ ਹਨ ਅਤੇ ਅਲਕਾਇਦਾ ਜਿਹੇ ਦੁਸ਼ਮਾਂ ਨਾਲ ਪਿਆਰ ਕਰਦੇ ਹਨ।


author

Khushdeep Jassi

Content Editor

Related News