ਕੋਵਿਡ -19 ਕੇਸਾਂ ਦੀ ਹਫ਼ਤਾਵਾਰੀ ਔਸਤਨ ਤੇ ਹਸਪਤਾਲ 'ਚ ਭਰਤੀ 15 ਫੀਸਦੀ ਹੋਈ ਘੱਟ
Sunday, Oct 03, 2021 - 12:52 AM (IST)
ਵਾਸ਼ਿੰਗਟਨ (ਰਾਜ ਗੋਗਨਾ): ਯੂ.ਐੱਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਦੀ ਡਾਇਰੈਕਟਰ ਡਾ. ਰੋਸ਼ੇਲ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ 'ਚ ਹਫਤਾਵਾਰੀ ਕੋਵਿਡ -19 ਦੇ ਕੇਸ ਅਤੇ ਹਸਪਤਾਲ 'ਚ ਭਰਤੀ ਪਿਛਲੇ ਹਫਤੇ ਦੇ ਮੁਕਾਬਲੇ ਹੁਣ 15% ਫੀਸਦੀ ਘੱਟ ਹਨ। ਵੈਲਨਸਕੀ ਨੇ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਜ 'ਚ ਰੋਜ਼ਾਨਾ ਅੋਸਤਨ 1,06,400 ਕੋਵਿਡ -19 ਦੇ ਕੇਸ ਸਨ। ਜਿੰਨਾਂ 'ਚ 8300 ਹਸਪਤਾਲ 'ਚ ਦਾਖਲ ਹੋਏ ਅਤੇ 1,476 ਤੋਂ ਵੱਧ ਮੌਤਾਂ ਹੋਈਆਂ ਸਨ।
ਇਹ ਵੀ ਪੜ੍ਹੋ : ਪਾਕਿ 'ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ
18 ਮਾਰਚ, 2021 ਨੂੰ ਵਾਸ਼ਿੰਗਟਨ, ਯੂ.ਐੱਸ.ਏ. 'ਚ ਕੈਪੀਟਲ ਹਿੱਲ ਤੇ ਯੂ,ਐੱਸ, ਸੈਨੇਟ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ ਦੀ ਸੁਣਵਾਈ ਦੌਰਾਨ ਯੂ.ਐੱਸ. ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ, ਡਾ. ਰੋਸ਼ੇਲ ਵਾਲੈਂਸਕੀ ਨੇ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੇ ਕੋਰੋਨਾ ਵਾਇਰਸ ਰਿਸਪਾਂਸ ਕੋਆਰਡੀਨੇਟਰ ਜੈਫ ਜ਼ੀਏਂਟਸ ਨੇ ਕਿਹਾ ਕਿ ਯੂ.ਐੱਸ.ਏ. ’ਚ ਅਗਲੇ 60 ਸਾਲਾਂ 'ਚ ਬਾਜ਼ਾਰ 'ਚ ਕੋਵਿਡ -19 ਰੈਪਿਡ ਸਕੇਲ ਟੈਸਟਾਂ ਦੀ ਗਿਣਤੀ ਨੂੰ ਹੁਣ ਦੁਗਣਾ ਕਰਨ ਦੇ ਰਾਹ 'ਤੇ ਹੈ।
ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਨਾਲ ਜੁੜੇ ਵਿਅਕਤੀ 'ਤੇ ਅੱਤਵਾਦੀ ਸੰਗਠਨ ਦੇ ਸਮਰਥਨ ਦਾ ਦੋਸ਼ ਤੈਅ
ਸਿਹਤ ਅਧਿਕਾਰੀਆਂ ਨੇ ਇਸ ਜਾਣਕਾਰੀ ਦਾ ਸਵਾਗਤ ਕੀਤਾ ਹੈ ਕਿ ਅਮਰੀਕੀ ਦਵਾਈ ਨਿਰਮਾਤਾ ਮਰਕ (ਐੱਮ,ਆਰ,ਕੇ,ਐੱਨ.) ਦੁਆਰਾ ਵਿਕਸਤ ਕੀਤੀ ਗਈ ਗੋਲੀ ਉਨ੍ਹਾਂ ਲੋਕਾਂ ਲਈ ਮਰਨ ਜਾਂ ਹਸਪਤਾਲ 'ਚ ਦਾਖਲ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹੈ ਜੋ ਗੰਭੀਰ ਕੋਵਿਡ -19 ਦੇ ਸੰਕਰਮਣ ਦੇ ਜੋਖਮ 'ਤੇ ਹਨ। ਡਾ. ਐਂਥਨੀ ਫੌਸੀ ਨੇ ਕਿਹਾ, "ਇਸ ਵਿਸ਼ੇਸ਼ ਐਂਟੀਵਾਇਰਲ ਦੀ ਪ੍ਰਭਾਵਸ਼ੀਲਤਾ ਦੀ ਖਬਰ ਸਪੱਸ਼ਟ ਤੌਰ 'ਤੇ ਬਹੁਤ ਚੰਗੀ ਖਬਰ ਹੈ। ਕੰਪਨੀ ਨੇ ਜਦੋਂ ਉਨ੍ਹਾਂ ਨੂੰ ਬੀਤੀ ਰਾਤ ਸਾਨੂੰ ਜਾਣਕਾਰੀ ਦਿੱਤੀ ਸੀ, ਨੇ ਜ਼ਿਕਰ ਕੀਤਾ ਸੀ ਕਿ ਉਹ ਤੁਰੰਤ ਆਪਣਾ ਡੇਟਾ ਐੱਫ.ਡੀ.ਏ. ਨੂੰ ਸੌਂਪਣਗੇ।
ਇਹ ਵੀ ਪੜ੍ਹੋ : ਕੋਵਿਡ-19 : ਰੂਸੀ ਐਂਟੀਬਾਡੀ ਜਾਂਚ ਨਾਲ ਤੈਅ ਕਰ ਰਹੇ ਹਨ ਪ੍ਰਤੀਰੋਧਕ ਸਮਰੱਥਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ