ਤਾਈਵਾਨ ਦੌਰੇ 'ਤੇ ਆਸਟ੍ਰੇਲੀਆਈ ਸੰਸਦ ਮੈਂਬਰ, ਨਿੱਘੇ ਸਬੰਧ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ

Tuesday, Sep 26, 2023 - 12:01 PM (IST)

ਤਾਈਵਾਨ ਦੌਰੇ 'ਤੇ ਆਸਟ੍ਰੇਲੀਆਈ ਸੰਸਦ ਮੈਂਬਰ, ਨਿੱਘੇ ਸਬੰਧ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ

ਤਾਈਪੇ (ਭਾਸ਼ਾ)- ਆਸਟ੍ਰੇਲੀਆ ਦੇ ਛੇ ਸੰਸਦ ਮੈਂਬਰਾਂ ਦਾ ਵਫ਼ਦ ਤਾਈਵਾਨ ਦੇ ਦੌਰੇ 'ਤੇ ਹੈ। ਇਸ ਦੌਰਾਨ ਸੰਸਦ ਮੈਂਬਰਾਂ ਦੇ ਵਫ਼ਦ ਨੇ ਮੰਗਲਵਾਰ ਨੂੰ ਬੀਜਿੰਗ ਵੱਲੋਂ ਵੱਧਦੇ ਖ਼ਤਰੇ ਵਿੱਚ ਘਿਰੇ ਸਵੈ-ਸ਼ਾਸਿਤ ਟਾਪੂ ਨਾਲ ਨਿੱਘੇ ਸਬੰਧਾਂ ਦੀ ਮੰਗ ਕੀਤੀ। ਇਹ ਦੌਰਾ ਉਦੋਂ ਹੋ ਰਿਹਾ ਹੈ, ਜਦੋਂ ਆਸਟ੍ਰੇਲੀਆ ਚੀਨ ਨਾਲ ਆਪਣੇ ਸਬੰਧਾਂ ਨੂੰ ਮੁੜ-ਸਥਾਪਿਤ ਕਰਨ 'ਤੇ ਕੰਮ ਕਰ ਰਿਹਾ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਕੋਵਿਡ-19 ਦੇ ਮੂਲ 'ਤੇ ਵਿਵਾਦਾਂ ਨੂੰ ਲੈ ਕੇ ਤਣਾਅਪੂਰਨ ਸੀ। ਚੀਨ ਨੇ ਜਵਾਬ ਵਿੱਚ ਕਈ ਆਸਟ੍ਰੇਲੀਆਈ ਨਿਰਯਾਤ, ਜਿਵੇਂ ਕਿ ਜੌਂ 'ਤੇ ਟੈਰਿਫ ਰੁਕਾਵਟਾਂ ਲਗਾਈਆਂ ਸਨ।

ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਪੌਲ ਫਲੇਚਰ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਸੰਸਦ ਦੇ ਵਫ਼ਦ ਨੇ ਮਹੱਤਵਪੂਰਨ ਚਰਚਾ ਕੀਤੀ। ਫਲੈਚਰ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਅਤੇ ਤਾਈਵਾਨ ਦਰਮਿਆਨ ਨਿੱਘੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।" ਵਫ਼ਦ ਨੇ ਤਾਈਵਾਨ ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਸਵੱਛ ਊਰਜਾ ਵਿੱਚ ਸਹਿਯੋਗ 'ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਤਾਈਵਾਨ ਦੇ ਸੈਮੀ-ਕੰਡਕਟਰ ਉਦਯੋਗ ਵਿੱਚ ਵੀ ਦਿਲਚਸਪੀ ਜਤਾਈ।

ਪੜ੍ਹੋ ਇਹ ਅਹਿਮ ਖ਼ਬਰ-'ਕੈਨੇਡਾ 'ਚ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ', ਸ੍ਰੀਲੰਕਾ ਦੇ ਮੰਤਰੀ ਨੇ ਟਰੂਡੋ 'ਤੇ ਵਿੰਨ੍ਹਿਆ ਨਿਸ਼ਾਨਾ

ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣੇ ਖੇਤਰ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਜਦਕਿ ਚੀਨ ਦੇ 1.4 ਬਿਲੀਅਨ ਦੇ ਮੁਕਾਬਲੇ 23 ਮਿਲੀਅਨ ਦੀ ਆਬਾਦੀ ਵਾਲਾ ਤਾਈਵਾਨ ਕਦੇ ਵੀ ਪੀਪਲਜ਼ ਰੀਪਬਲਿਕ ਆਫ ਚਾਈਨਾ ਦਾ ਹਿੱਸਾ ਨਹੀਂ ਰਿਹਾ ਹੈ। ਉਸ ਨੇ ਆਪਣੀ ਅੰਤਰਰਾਸ਼ਟਰੀ ਮੌਜੂਦਗੀ ਬਣਾਈ ਰੱਖੀ ਹੈ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਉਹ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਨਾਲ ਆਪਣੀ ਨਵੀਂ ਭਾਈਵਾਲੀ ਦਾ ਹਵਾਲਾ ਦਿੰਦੇ ਹੋਏ ਖੇਤਰੀ ਸੁਰੱਖਿਆ ਵਿੱਚ ਆਸਟ੍ਰੇਲੀਆ ਦੀ ਭੂਮਿਕਾ ਲਈ ਧੰਨਵਾਦੀ ਹੈ ਜਿਸਨੂੰ AUKUS ਅਤੇ ਚਤੁਰਭੁਜ ਸੁਰੱਖਿਆ ਸੰਵਾਦ ਕਿਹਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News