ਵਿਸ਼ਵ ਪੱਧਰ ''ਤੇ ਕੋਰੋਨਾ ਦੇ ਡੈਲਟਾ ਵੇਰੀਐਂਟ ਦੀ ਜਗ੍ਹਾ ਲੈ ਸਕਦਾ ਹੈ ਓਮੀਕਰੋਨ: ਗਿੰਟਸਬਰਗ
Monday, Dec 13, 2021 - 04:42 PM (IST)
ਮਾਸਕੋ (ਵਾਰਤਾ)- ਰੂਸ ਦੇ ਗੈਮਲਿਆ ਰਿਸਰਚ ਸੈਂਟਰ ਫਾਰ ਐਪੀਡੈਮਿਓਲੋਜੀ ਅਤੇ ਮਾਈਕ੍ਰੋਬਾਇਓਲੋਜੀ ਦੇ ਡਾਇਰੈਕਟਰ ਅਲੈਗਜ਼ੈਂਡਰ ਗਿੰਟਸਬਰਗ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕਰੋਨ ਆਖ਼ਿਰ ਡੈਲਟਾ ਵੇਰੀਐਂਟ ਦੀ ਥਾਂ ਲੈ ਸਕਦਾ ਹੈ। ਦੱਖਣੀ ਅਫ਼ਰੀਕਾ ਪਹਿਲਾਂ ਹੀ ਓਮੀਕਰੋਨ ਦੀ ਗ੍ਰਿਫ਼ਤ ਵਿਚ ਹੈ। ਗਿੰਟਸਬਰਗ ਨੇ ਕਿਹਾ, 'ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਦੱਖਣੀ ਅਫਰੀਕਾ ਵਿਚ ਓਮੀਕਰੋਨ ਡੈਲਟਾ ਵੇਰੀਐਂਟ ਦੀ ਜਗ੍ਹਾ ਤੇਜ਼ੀ ਨਾਲ ਲੈ ਰਿਹਾ ਹੈ। ਇਸ ਲਈ ਸਭ ਕੁਝ ਸੰਭਵ ਹੈ।"
ਉਨ੍ਹਾਂ ਕਿਹਾ, ਓਮੀਕਰੋਨ ਵੇਰੀਐਂਟ ਖ਼ਿਲਾਫ਼ ਰੂਸੀ ਵੈਕਸੀਨ ਸਪੁਤਨਿਕ V ਦੀ ਪ੍ਰਭਾਵਸ਼ੀਲਤਾ ਦਾ ਪ੍ਰੀਖਣ 10 ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਨੇ ਨਵੰਬਰ ਦੇ ਅੰਤ ਵਿਚ ਕਿਹਾ ਸੀ ਕਿ ਮੌਜੂਦਾ ਵੈਕਸੀਨ ਨੂੰ ਬਦਲਣ ਬਾਰੇ ਕੋਈ ਵੀ ਫ਼ੈਸਲਾ ਓਮੀਕਰੋਨ 'ਤੇ ਪੂਰਾ ਡੇਟਾ ਉਪਲਬਧ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਇਕ ਨਵੀਂ ਵੈਕਸੀਨ ਦੇ ਵਿਕਾਸ ਵਿਚ 10 ਦਿਨਾਂ ਤੋਂ ਵੱਧ ਸਮਾਂ ਨਹੀਂ ਲੱਗੇਗਾ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਵਿਚ 45 ਦਿਨ ਅਤੇ ਢਾਈ ਮਹੀਨਿਆਂ ਦਾ ਸਮਾਂ ਲੱਗੇਗਾ।