ਅਮਰੀਕਾ: ਡੈਲਟਾ ਦੇ ਮੁਕਾਬਲੇ ਘਾਤਕ ਹੋਇਆ ਓਮੀਕਰੋਨ ਵੇਰੀਐਂਟ, ਵਧੇਰੇ ਮੌਤਾਂ ਦਾ ਬਣ ਰਿਹੈ ਕਾਰਨ
Saturday, Jan 29, 2022 - 04:22 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਓਮੀਕਰੋਨ ਵੇਰੀਐਂਟ ਨਾਲ ਹਰ ਰੋਜ਼ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ, ਜਦੋਂਕਿ ਅਗਲੇ ਕੁਝ ਦਿਨਾਂ ਜਾਂ ਹਫ਼ਤਿਆਂ ਵਿਚ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅਮਰੀਕਾ ਵਿਚ ਮ੍ਰਿਤਕਾਂ ਦੀ 7 ਦਿਨਾਂ ਦੀ ਔਸਤ ਸੰਖਿਆ ਵਿਚ ਨਵੰਬਰ ਦੇ ਮੱਧ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਵੀਰਵਾਰ ਨੂੰ ਇਹ ਵਾਧਾ 2,267 ਤੱਕ ਪਹੁੰਚ ਗਿਆ ਅਤੇ ਸਤੰਬਰ ਵਿਚ 2,100 ਦੇ ਅੰਕੜੇ ਨੂੰ ਪਾਰ ਕਰ ਗਿਆ, ਜਦੋਂ ਡੈਲਟਾ ਵੇਰੀਐਂਟ ਆਪਣੇ ਚਰਮ ’ਤੇ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ
ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਵਿਚ ਪਬਲਿਕ ਹੈਲਥ ਪ੍ਰੋਫ਼ੈਸਰ ਐਂਡਰਿਊ ਨੋਇਮਰ ਨੇ ਕਿਹਾ, ‘ਓਮੀਕਰੋਨ ਦੇ ਚੱਲਦੇ ਅਸੀਂ ਲੱਖਾਂ ਲੋਕਾਂ ਨੂੰ ਗੁਆ ਸਕਦੇ ਹਾਂ। ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਕੀ ਵੱਖ ਕਰ ਸਕਦੇ ਹਾਂ ਅਤੇ ਅਸੀਂ ਕਿੰਨੀਆਂਂਜਾਨਾਂ ਬਚਾਅ ਸਕਦੇ ਹਾਂ।’ ਅਮਰੀਕਾ ਵਿਚ ਕੋਵਿਡ-19 ਕਾਰਨ 8,78,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ ਸਿਖ਼ਰ ’ਤੇ ਹੈ।
ਇਹ ਵੀ ਪੜ੍ਹੋ: ਭਾਰਤੀ ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।