ਅਮਰੀਕਾ ਦੇ ਕਈ ਰਾਜਾਂ ''ਚ ਓਮੀਕਰੋਨ ਦੇ ਮਾਮਲੇ ਆਏ ਸਾਹਮਣੇ

12/03/2021 10:30:09 AM

ਨਿਊਯਾਰਕ (ਭਾਸ਼ਾ): ਅਮਰੀਕਾ ਵਿਚ ਇਸ ਹਫ਼ਤੇ ਦੇ ਮੱਧ ਤੱਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦਾ ਕੋਈ ਮਾਮਲਾ ਨਹੀਂ ਸੀ ਪਰ ਵੀਰਵਾਰ ਨੂੰ ਘੱਟੋ-ਘੱਟ ਪੰਜ ਰਾਜਾਂ ਵਿਚ ਵਾਇਰਸ ਦੇ ਨਵੇਂ ਰੂਪ ਦੀ ਪੁਸ਼ਟੀ ਹੋਈ। ਇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਵਾਇਰਸ ਆਪਣਾ ਰੂਪ ਬਦਲ ਸਕਦਾ ਹੈ ਅਤੇ ਦੁਨੀਆ ਵਿਚ ਤੇਜ਼ੀ ਅਤੇ ਆਸਾਨੀ ਨਾਲ ਫੈਲ ਸਕਦਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਕੈਲੀਫੋਰਨੀਆ ਵਿਚ ਪਹਿਲੇ ਜਾਣੇ-ਪਛਾਣੇ ਕੇਸ ਦੀ ਰਿਪੋਰਟ ਕੀਤੇ ਜਾਣ ਤੋਂ ਇਕ ਦਿਨ ਬਾਅਦ, ਓਮੀਕਰੋਨ ਨੇ ਨਿਊਯਾਰਕ ਸਿਟੀ ਵਿਚ ਘੱਟੋ-ਘੱਟ ਪੰਜ ਲੋਕਾਂ ਨੂੰ ਸੰਕਰਮਿਤ ਕੀਤਾ ਸੀ ਅਤੇ ਨਾਲ ਹੀ ਮਿਨੀਸੋਟਾ ਤੋਂ ਇਕ ਵਿਅਕਤੀ ਸੰਕਰਮਿਤ ਪਾਇਆ ਗਿਆ, ਜਿਸ ਨੇ ਨਵੰਬਰ ਦੇ ਅਖੀਰ ਵਿਚ ਮੈਨਹਟਨ ਵਿਚ ਇਕ ਕਾਨਫਰੰਸ ਵਿਚ ਹਿੱਸਾ ਲਿਆ ਸੀ। 

ਅਧਿਕਾਰੀਆਂ ਨੇ ਕੋਲੋਰਾਡੋ ਦੀ ਇੱਕ ਔਰਤ ਦੇ ਸੰਕਰਿਮਤ ਹੋਣ ਦੀ ਦੀ ਰਿਪੋਰਟ ਕੀਤੀ, ਜਿਸ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਰਾਜ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਦੇ ਇਕ ਵਿਅਕਤੀ ਵਿੱਚ ਵੀ ਓਮੀਕਰੋਨ ਦੀ ਪੁਸ਼ਟੀ ਹੋਈ ਹੈ ਜਿਸ ਨੇ ਟੀਕਾ ਨਹੀਂ ਲਗਵਾਇਆ ਸੀ ਅਤੇ ਜਿਸ ਨੇ ਹਾਲ ਹੀ ਵਿੱਚ ਕਿਤੇ ਵੀ ਯਾਤਰਾ ਨਹੀਂ ਕੀਤੀ ਸੀ। ਮਾਹਰ ਇਸ ਸਮੇਂ ਅਧਿਐਨ ਕਰ ਰਹੇ ਹਨ ਕਿ ਓਮੀਕਰੋਨ ਕਿੰਨਾ ਛੂਤਕਾਰੀ ਅਤੇ ਖਤਰਨਾਕ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਭਾਰਤ-ਅਮਰੀਕਾ ਸਬੰਧ ਨਵੀਆਂ ਉਚਾਈਆਂ 'ਤੇ ਪਹੁੰਚੇ: ਸੰਧੂ

ਅਮਰੀਕੀ ਰਾਜਾਂ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ ਕੁਝ ਸੰਕਰਮਿਤ ਲੋਕਾਂ ਵਿੱਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਹਾਲ ਹੀ ਵਿੱਚ ਘਰ ਤੋਂ ਦੂਰ ਯਾਤਰਾ ਨਹੀਂ ਕੀਤੀ ਸੀ ਮਤਲਬ ਕਿ ਵਾਇਰਸ ਦਾ ਇਹ ਰੂਪ ਪਹਿਲਾਂ ਹੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਫੈਲ ਚੁੱਕਾ ਸੀ।

ਨੋਟ- ਅਮਰੀਕਾ ਵਿਚ ਵੀ ਉਮੀਕੋਰਨ ਵੈਰੀਐਂਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News