ਓਮਾਨ ਦੀ ਮਸਜਿਦ ''ਚ ਗੋਲੀਬਾਰੀ; ਇਕ ਭਾਰਤੀ ਸਮੇਤ 6 ਲੋਕਾਂ ਦੀ ਮੌਤ, 3 ਹਮਲਾਵਰ ਵੀ ਢੇਰ

Wednesday, Jul 17, 2024 - 06:37 AM (IST)

ਦੁਬਈ : ਓਮਾਨ ਦੀ ਰਾਜਧਾਨੀ ਮਸਕਟ 'ਚ ਇਕ ਮਸਜਿਦ ਕੋਲ ਸੋਮਵਾਰ ਨੂੰ ਤਾਬੜਤੋੜ ਗੋਲੀਬਾਰੀ ਹੋਈ। ਓਮਾਨ ਦੇ ਵਿਦੇਸ਼ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਗੋਲੀਬਾਰੀ ਵਿਚ ਇਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਗੋਲੀਬਾਰੀ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 6 ਹੈ, ਜਿਨ੍ਹਾਂ ਵਿੱਚੋਂ 4 ਪਾਕਿਸਤਾਨ ਦੇ ਹਨ।

ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ

ਫਾਇਰਿੰਗ 'ਚ 30 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ
ਰਾਇਲ ਓਮਾਨ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਗੋਲੀਬਾਰੀ ਸੋਮਵਾਰ ਰਾਤ ਨੂੰ ਓਮਾਨ ਦੀ ਰਾਜਧਾਨੀ ਮਸਕਟ ਦੇ ਵਾਦੀ ਕਬੀਰ ਇਲਾਕੇ ਵਿਚ ਹੋਈ। ਓਮਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਤਿੰਨ ਹਮਲਾਵਰ ਮਾਰੇ ਗਏ ਹਨ। ਏਜੰਸੀ ਨੇ ਦੱਸਿਆ ਕਿ ਇਸ ਘਟਨਾ 'ਚ ਵੱਖ-ਵੱਖ ਦੇਸ਼ਾਂ ਦੇ 30 ਨਾਗਰਿਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਆਈ.ਐੱਸ.ਆਈ.ਐੱਸ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੋਲੀਬਾਰੀ ਦੀ ਘਟਨਾ ਆਸ਼ੂਰਾ ਦੀ ਸ਼ਾਮ ਨੂੰ ਵਾਪਰੀ। ਆਸ਼ੂਰਾ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉਹ ਇਮਾਮ ਬਾਰਗਾਹ ਅਲੀ ਬਿਨ ਅਬੂ ਤਾਲਿਬ ਮਸਜਿਦ 'ਤੇ ਕਾਇਰਾਨਾ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਪਾਕਿਸਤਾਨ ਦੇ ਸੂਚਨਾ ਦਫ਼ਤਰ ਵੱਲੋਂ ਜਾਰੀ ਇਕ ਵੱਖਰੇ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਖੁਸ਼ੀ ਹੈ ਕਿ ਓਮਾਨ ਸਰਕਾਰ ਨੇ ਹਮਲਾਵਰਾਂ ਨੂੰ ਮਾਰ ਦਿੱਤਾ ਹੈ ਅਤੇ ਪਾਕਿਸਤਾਨ ਨੇ ਮੁਹੱਰਮ ਦੇ ਪਵਿੱਤਰ ਮਹੀਨੇ ਵਿਚ ਇਸ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


DILSHER

Content Editor

Related News