ਬ੍ਰਿਟੇਨ ''ਚ ਕੋਰੋਨਾ ਕਾਰਣ ਸਭ ਤੋਂ ਵਧੇਰੇ ਖਤਰੇ ''ਚ ਭਾਰਤੀ ਮੂਲ ਦੇ ਬਜ਼ੁਰਗ ਪੁਰਸ਼

Tuesday, Jun 02, 2020 - 10:46 PM (IST)

ਬ੍ਰਿਟੇਨ ''ਚ ਕੋਰੋਨਾ ਕਾਰਣ ਸਭ ਤੋਂ ਵਧੇਰੇ ਖਤਰੇ ''ਚ ਭਾਰਤੀ ਮੂਲ ਦੇ ਬਜ਼ੁਰਗ ਪੁਰਸ਼

ਲੰਡਨ (ਭਾਸ਼ਾ): ਕੋਰੋਨਾ ਵਾਇਰਸ ਇਨਫੈਕਸ਼ਨ ਦੇ ਅਸਰ ਨੂੰ ਲੈ ਕੇ ਬ੍ਰਿਟੇਨ ਸਰਕਾਰ ਵਲੋਂ ਕੀਤੀ ਗਈ ਸਮੀਖਿਆ ਮੁਤਾਬਕ ਭਾਰਤੀ ਮੂਲ ਦੇ ਬਜ਼ੁਰਗ ਪੁਰਸ਼ ਸਭ ਤੋਂ ਵਧੇਰੇ ਜੋਖਿਮ ਵਾਲੇ ਵਰਗ ਵਿਚ ਆਉਂਦੇ ਹਨ। ਹਾਊਸ ਆਫ ਕਾਮਨਸ ਵਿਚ ਮੰਗਲਵਾਰ ਨੂੰ ਪੇਸ਼ 'ਪਬਲਿਕ ਹੈਲਥ ਇੰਗਲੈਂਡ ਦੀ ਕੋਵਿਡ-19 ਦੇ ਜੋਖਿਮ ਤੇ ਨਤੀਜਿਆਂ ਵਿਚ ਅਸਮਾਨਤਾਵਾਂ' ਨਾਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਮਰ ਤੇ ਲਿੰਗ ਬੀਮਾਰੀ ਨਾਲ ਜੁੜੇ ਜੋਖਿਮਾਂ ਵਾਲੇ ਕਾਰਕਾਂ ਵਿਚ ਪ੍ਰਮੁੱਖ ਹਨ। 

40 ਸਾਲ ਦੇ ਲੋਕਾਂ ਦੇ ਮੁਕਾਬਲੇ 80 ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਦੀ ਮੌਤ ਦੀ ਸੰਭਾਵਨਾ 70 ਗੁਣਾ ਵਧੇਰੇ ਹੈ। ਇਸ ਤੋਂ ਇਲਾਵਾ ਗੈਰ-ਗੋਰੇ ਤੇ ਏਸ਼ੀਆਈ ਘੱਟ ਗਿਣਤੀ ਜਾਤੀ ਸਮੂਹ ਦੇ ਲੋਕਾਂ ਨੂੰ ਗੋਰੇ ਜਾਤੀ ਸਮੂਹਾਂ ਦੇ ਮੁਕਾਬਲੇ ਵਧੇਰੇ ਖਤਰਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਸੰਸਦ ਵਿਚ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਗੈਰ-ਗੋਰੇ ਜਾਂ ਘੱਟ ਗਿਣਤੀ ਸਮੂਹ ਦੇ ਲੋਕਾਂ ਨੂੰ ਵਧੇਰੇ ਖਤਰਾ ਹੈ। ਇਹ ਨਸਲੀ ਅਸਮਾਨਤਾ ਉਮਰ, ਸੁਵਿਧਾਵਾਂ ਦੀ ਕਮੀ, ਖੇਤਰ ਤੇ ਲਿੰਗ ਦੇ ਪ੍ਰਭਾਵ ਦੀ ਸਮੀਖਿਆ ਕਰਨ ਤੋਂ ਬਾਅਦ ਸਾਹਮਣੇ ਆਈ ਹੈ। 


author

Baljit Singh

Content Editor

Related News