129 ਸਾਲਾ ਇਹ ਔਰਤ ਉਡੀਕ ਰਹੀ ਹੈ ਆਪਣੀ ਮੌਤ, ਦੇਖ ਚੁੱਕੀ ਹੈ ਆਪਣੇ ਬੱਚਿਆਂ ਦਾ ਅੰਤ

10/16/2018 4:42:46 PM

ਮਾਸਕੋ— ਹਰ ਕਿਸੇ ਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਹੈ ਪਰ ਰੂਸ ਦੇ ਚੇਚੇਨਿਆ 'ਚ ਰਹਿਣ ਵਾਲੀ ਕੋਕੂ ਇਸਤਾਮਬੁਲੋਵਾ ਦਾ ਆਪਣੀ ਜ਼ਿੰਦਗੀ ਤੋਂ ਮਨ ਭਰ ਗਿਆ ਹੈ। ਕੋਕੂ ਦੀ ਉਮਰ 129 ਸਾਲ ਹੈ। ਉਨ੍ਹਾਂ ਦੀ ਲੰਬੀ ਜ਼ਿੰਦਗੀ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਵੀ ਕਰ ਦਿੱਤਾ ਹੈ। ਕੋਕੂ ਕਹਿੰਦੀ ਹੈ ਕਿ ਉਨ੍ਹਾਂ ਨੇ ਇੰਨੇ ਲੰਬੇ ਸਮੇਂ 'ਚ ਇੰਨਾ ਕੁਝ ਦੇਖ ਲਿਆ ਹੈ ਜਿਸ ਤੋਂ ਉਹ ਪ੍ਰੇਸ਼ਾਨ ਹੋ ਚੁਕੀ ਹੈ। ਕੋਕੂ ਦੱਸਦੀ ਹੈ ਕਿ ਉਨ੍ਹਾਂ ਦੀ ਚਾਰ ਬੱਚਿਆਂ ਦੀ ਉਨ੍ਹਾਂ ਦੀ ਸਾਹਮਣੇ ਮੌਤ ਹੋਈ ਹੈ। 
PunjabKesari

ਸਿਰਫ ਇਕ ਦਿਨ ਰਹਿ ਸਕੀ ਖੁਸ਼ 
129 ਸਾਲ ਦੀ ਕੋਕੂ ਇਸ ਲੰਬੀ ਜ਼ਿੰਦਗੀ 'ਚ ਸਿਰਫ ਇਕ ਦਿਨ ਹੀ ਖੁਸ਼ ਹੋਈ। ਉਹ ਕਹਿੰਦੀ ਹੈ ਕਿ ਉਹ ਦਿਨ ਉਦੋਂ ਸੀ ਜਦੋਂ ਅਸੀਂ ਯੁੱਧ ਦੇ ਬਾਅਦ ਆਜ਼ਾਦ ਹੋਏ ਸੀ। ਮੈਂ ਆਪਣੇ ਹੱਥਾਂ ਨਾਲ ਸਾਡਾ ਘਰ ਬਣਾਇਆ ਸੀ। ਮੇਰਾ ਪਤੀ ਬਹੁਤ ਕੰਮਚੋਰ ਸੀ ਇਸ ਲਈ ਮੈਂ ਹੀ ਘਰ ਦਾ ਕੰਮ ਕਰਦੀ ਸੀ ਪਰ ਮੈਂ ਆਪਣੇ ਨਵੇਂ ਘਰ 'ਚ ਜਾ ਕੇ ਖੁਸ਼ ਸੀ ਕੋਕੂ ਸ਼ਾਕਾਹਾਰੀ ਹੈ ਅਤੇ ਉਹ ਬੇਹੱਦ ਘੱਟ ਖਾਂਦੀ ਹੈ। ਉਹ ਜ਼ਿਆਦਾਤਰ ਦੁੱਧ ਹੀ ਪੀਂਦੀ ਹੈ। ਕੋਕੂ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਦੇਖ ਕਿਸ ਨੂੰ ਚੰਗਾ ਲੱਗਦਾ ਹੈ। ਕੋਕੂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਯੁੱਧ, ਕਈ ਮੌਤਾਂ ਅਤੇ ਬਹੁਤ ਸਾਰੇ ਵਿਨਾਸ਼ ਹੁੰਦੇ ਦੇਖੇ ਪਰ ਉਨ੍ਹਾਂ ਦੀ ਮੌਤ ਨਹੀਂ ਆਈ। ਸ਼ਾਇਦ ਮੌਤ ਉਨ੍ਹਾਂ ਦੇ ਘਰ ਦਾ ਰਸਤਾ ਭੁੱਲ ਗਈ ਹੈ।
PunjabKesari

ਨਾਤਿਨ ਰੱਖਦੀ ਹੈ ਖਿਆਲ
ਕੋਕੂ ਦੀ ਸਭ ਤੋਂ ਛੋਟੀ ਬੇਟੀ ਦੀ ਮੌਤ ਤੋਂ ਬਾਅਦ ਉਸ ਦੀ 17 ਸਾਲ ਦੀ ਨਾਤਿਨ ਮਦੀਨਾ ਉਸ ਦਾ ਧਿਆਨ ਰੱਖਦੀ ਹੈ। ਮਦੀਨਾ ਕਹਿੰਦੀ ਹੈ ਕਿ ਇਸ ਉਮਰ 'ਚ ਵੀ ਉਸ ਦੀ ਨਾਨੀ ਦੀਆਂ ਸਿਰਫ ਅੱਖਾਂ ਦੀ ਕਮਜ਼ੋਰ ਹੋਈਆਂ ਹਨ ਪਰ ਨਾਨੀ ਚਲਦੀ-ਫਿਰਦੀ ਹੈ। ਕਈ ਵਾਰ ਖਾਣਾ ਵੀ ਬਣਾਉਂਦੀ ਹੈ ਪਰ ਉਹ ਹਮੇਸ਼ਾ ਦੁਖੀ ਰਹਿੰਦੀ ਹੈ।
PunjabKesari

ਲੰਬੀ ਜ਼ਿੰਦਗੀ ਨੂੰ ਦੱਸਿਆ ਭਗਵਾਨ ਦੀ ਮਰਜ਼ੀ
ਕੋਕੂ ਨੇ ਦੱਸਿਆ ਕਿ ਮੈਨੂੰ ਲੰਬੀ ਜ਼ਿੰਦਗੀ ਦੇਣਾ ਸਿਰਫ ਭਗਵਾਨ ਦੀ ਮਰਜ਼ੀ ਹੈ। ਮੈਂ ਦੇਖਿਆ ਹੈ ਕਿ ਲੋਕ ਜ਼ਿਆਦਾ ਜਿਉਣ ਦੇ ਲਈ ਖੇਡਦੇ ਹਨ, ਚੰਗਾ ਖਾਂਦੇ ਹਨ ਪਰ ਮੈਂ ਅਜਿਹਾ ਕੁਝ ਨਹੀਂ ਕੀਤਾ। ਮੈਂ ਸਿਰਫ ਦੀ ਗਾਰਡਨ ਦੀ ਖੁਦਾਈ ਕਰਦੀ ਰਹਿੰਦੀ ਸੀ ਪਰ ਹੁਣ ਮੈਂ ਥੱਕ ਗਈ ਹਾਂ ਮੈਨੂੰ ਲੱਗਦਾ ਹੈ ਕਿ ਭਗਵਾਨ ਮੈਨੂੰ ਸਜ਼ਾ ਦੇ ਰਿਹਾ ਹੈ।
 


Related News