ਓਕਲਾਹੋਮਾ ਦੇ ਸਾਬਕਾ ਪਾਦਰੀ ਵਿਰੁੱਧ ਬਾਲ ਯੌਨ ਸ਼ੋਸ਼ਣ ਦੇ ਦੋਸ਼ ਦੀ ਪੁਸ਼ਟੀ

12/17/2019 11:20:15 AM

ਓਕਲਾਹੋਮਾ ਸਿਟੀ (ਭਾਸ਼ਾ): ਓਕਲਾਹੋਮਾ ਸਿਟੀ ਦੇ ਆਰਚਡਾਇਸਿਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਇਕ ਹੋਰ ਪਾਦਰੀ ਦੇ ਵਿਰੁੱਧ ਬਾਲ ਯੌਨ ਸ਼ੋਸ਼ਣ ਦੇ ਦੋਸ਼ ਦੀ ਪੁਸ਼ਟੀ ਕੀਤੀ ਹੈ। ਆਰਚਡਾਇਸਿਸ ਨੇ ਕਿਹਾ ਕਿ ਫਾਦਰ ਪਾਪਾ-ਰਾਵ ਪਾਸਲਾ ਨੇ ਐਡਮੋਂਡ ਦੀ ਇਕ ਚਰਚ ਵਿਚ ਸਾਲ 2001 ਵਿਚ ਇਕ ਮਹੀਨਾ ਰਹਿਣ ਦੌਰਾਨ 17 ਸਾਲਾ ਇਕ ਮੁੰਡੇ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਸਵੀਕਾਰ ਕੀਤਾ ਹੈ। ਪਾਦਰੀ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਹ ਅਪਰਾਧਿਕ ਦਾਇਰੇ ਵਿਚ ਨਹੀਂ ਆਉਂਦਾ।

ਇਸ ਦੇ ਬਾਅਦ ਪਾਦਰੀ ਆਪਣੇ ਮੂਲ ਸਥਾਨ ਭਾਰਤ ਪਰਤ ਗਿਆ ਸੀ। ਆਰਚਡਾਇਸਿਸ ਦੀ ਬੁਲਾਰਨ ਡਿਏਨ ਕਲੇ ਨੇ ਕਿਹਾ ਕਿ ਪਾਸਲਾ ਡਾਇਸਿਸ ਆਫ ਨੇਲੋਰ ਦੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਭਾਰਤ ਪਰਤ ਗਏ ਹਨ। ਓਕਲਾਹੋਮਾ ਸਿਟੀ ਦੇ ਆਰਚਡਾਇਸਿਸ ਵੱਲੋਂ ਅਕਤੂਬਰ ਵਿਚ ਜਾਰੀ ਰਿਪੋਰਟ ਵਿਚ ਕਿਹਾ ਗਿਆ ਕਿ 1960 ਤੋਂ 2018 ਦੇ ਵਿਚ ਉਸ ਨਾਲ ਜੁੜੇ 11 ਪਾਦਰੀਆਂ ਦੇ ਵਿਰੁੱਧ ਬਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਦੀ ਪੁਸ਼ਟੀ ਹੋਈ ਹੈ।


Vandana

Content Editor

Related News