ਫੋਰਬਸ ਦੀ ਲਿਸਟ ’ਚ ਭਾਰਤੀ ਮੂਲ ਦੀਆਂ 3 ਔਰਤਾਂ, ਅਮਰੀਕਾ ’ਚ ਗੱਡੇ ਝੰਡੇ

Friday, Jun 07, 2019 - 02:28 PM (IST)

ਫੋਰਬਸ ਦੀ ਲਿਸਟ ’ਚ ਭਾਰਤੀ ਮੂਲ ਦੀਆਂ 3 ਔਰਤਾਂ, ਅਮਰੀਕਾ ’ਚ ਗੱਡੇ ਝੰਡੇ

ਨਿਊਯਾਰਕ — ਆਪਣੇ ਦਮ 'ਤੇ ਕਾਮਯਾਬ ਅਮਰੀਕਾ ਦੀਆਂ 80 ਸਭ ਤੋਂ ਅਮੀਰ ਮਹਿਲਾਵਾਂ 'ਚ ਤਿੰਨ ਭਾਰਤੀ ਮੂਲ ਦੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਨਾ ਸਿਰਫ ਨਵੇਂ ਕਾਰੋਬਾਰ ਖੜ੍ਹੇ ਕੀਤੇ ਸਗੋਂ ਆਪਣੇ ਦਮ 'ਤੇ ਅਪਾਰ ਜਾਇਦਾਦ ਵੀ ਕਮਾਈ ਕੀਤੀ। ਫੋਰਬਸ ਨੇ ਮੰਗਲਵਾਰ ਨੂੰ ਅਮਰੀਕਾ ਦੀ ਰਿਚੈਸਟ ਸੈਲਫ ਮੇਡ ਵੂਮੈਨ-2019 ਦੀ ਸੂਚੀ ਜਾਰੀ ਕੀਤੀ ਹੈ। ਫੋਰਬਸ ਦੀ ਸੂਚੀ 'ਚ ਭਾਰਤੀ ਮੂਲ ਦੀ ਜੈਸ਼੍ਰੀ ਉੱਲਾਲ, ਨੀਰਜਾ ਸੇਠੀ ਅਤੇ ਨੇਹਾ ਨਰਖੇੜੇ ਸ਼ਾਮਲ ਹਨ।

PunjabKesari


ਕੰਪਿਊਟਰ ਨੈਟਵਰਕਿੰਗ ਫਰਮ ਅਰਿਸਤਾ ਨੈਟਵਰਕਸ ਦੀ ਪ੍ਰੈਜ਼ੀਡੈਂਟ  ਅਤੇ ਸੀ.ਈ.ਓ. ਜੈਸ਼੍ਰੀ ਉੱਲਾਲ(58) ਦਾ ਸੂਚੀ ਵਿਚ 18ਵਾਂ ਸਥਾਨ ਹੈ। ਉਨ੍ਹਾਂ ਦੀ ਨੈੱਟਵਰਥ 140 ਕਰੋੜ ਡਾਲਰ(9660 ਕਰੋੜ ਰੁਪਏ) ਹੈ। ਉੱਲਾਲ ਦੇ ਕੋਲ ਅਰਿੱਸਤਾ ਦੇ 5% ਸ਼ੇਅਰ ਹਨ।

PunjabKesari

ਆਈ.ਟੀ. ਕੰਸਲਟਿੰਗ ਐਂਡ ਆਊਟਸੋਰਸਿੰਗ ਫਰਮ ਸਿੰਟੇਲ ਦੀ ਕੋ-ਫਾਊਂਡਰ ਨੀਰਜਾ ਸੇਠੀ(64) ਅਮਰੀਕਾ ਦੀ ਰਿਚੈਸਟ ਸੈਲਫ ਮੇਡ ਵੂਮਨ ਲਿਸਟ ਵਿਚ 23ਵੇਂ ਨੰਬਰ 'ਤੇ ਹੈ। ਉਨ੍ਹਾਂ ਦੀ ਨੈੱਟਵਰਥ 100 ਕਰੋੜ ਡਾਲਰ(6900 ਕਰੋੜ ਰੁਪਏ) ਹੈ।

PunjabKesari
ਸਟ੍ਰੀਮਿੰਗ ਡਾਟਾ ਤਕਨਾਲੋਜੀ ਕੰਪਨੀ ਕਾਫਲੁਐਂਟ ਦੀ ਸੀ.ਟੀ.ਓ. ਅਤੇ ਕੋ-ਫਾਊਂਡਰ ਨੇਹਾ ਨਰਖੇੜੇ(34) ਦਾ 60ਵਾਂ ਰੈਂਕ ਹੈ। ਉਨ੍ਹਾਂ ਦੀ ਨੈੱਟਵਰਥ 36 ਕਰੋੜ ਡਾਲਰ(2484 ਕਰੋੜ ਰੁਪਏ) ਹੈ। 2.5 ਅਰਬ ਡਾਲਰ ਵੈਲਿਉਏਸ਼ਨ ਵਾਲੀ ਕਾਫਲੁਐਂਟ ਦੇ ਗਾਹਕਾਂ ਵਿਤ ਗੋਲਮੈਨ ਸੈਕਸ਼, ਨੈੱਟਫਲਿੱਕਸ ਅਤੇ ਉਬਰ ਵਰਗੀਆਂ ਕੰਪਨੀਆਂ ਸ਼ਾਮਲ ਹਨ। 
ਸੂਚੀ ਵਿਚ ਪਹਿਲਾ ਨਾਮ ਏ.ਬੀ.ਸੀ. ਸਪਲਾਈ ਕੰਪਨੀ ਦੀ ਪ੍ਰਮੁੱਖ  ਡਾਇਨੇ ਹੇਡਰਿਕਸ ਦਾ ਹੈ। ਉਨ੍ਹਾਂ ਕੋਲ 7 ਅਰਬ ਡਾਲਰ ਦੀ ਜਾਇਦਾਦ ਹੈ।


Related News