ਯੂਕ੍ਰੇਨ ''ਚ ਰਾਕੇਟ ਹਮਲੇ ਦੌਰਾਨ ਓਡੇਸਾ ਹਵਾਈਅੱਡੇ ਦਾ ਰਨਵੇ ਨੁਕਸਾਨਿਆ ਗਿਆ

Sunday, May 01, 2022 - 01:46 AM (IST)

ਯੂਕ੍ਰੇਨ ''ਚ ਰਾਕੇਟ ਹਮਲੇ ਦੌਰਾਨ ਓਡੇਸਾ ਹਵਾਈਅੱਡੇ ਦਾ ਰਨਵੇ ਨੁਕਸਾਨਿਆ ਗਿਆ

ਕੀਵ-ਰੂਸ ਦੇ ਰਾਕੇਟ ਹਮਲੇ 'ਚ ਯੂਕ੍ਰੇਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ਓਡੇਸਾ ਦੇ ਹਵਾਈਅੱਡੇ ਦਾ ਰਨਵੇ ਅਤੇ ਕਾਲਾ ਸਾਗਰ ਦਾ ਇਕ ਮਹੱਤਵਪੂਰਨ ਬੰਦਰਗਾਹ ਨੂੰ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਦੀ ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 'ਟੈਲੀਗ੍ਰਾਮ' 'ਤੇ ਇਕ ਪੋਸਟ 'ਚ ਯੂਕ੍ਰੇਨ ਦੇ 'ਆਪਰੇਸ਼ਨਲ ਕਮਾਨ ਸਾਊਥ' ਨੇ ਦੱਸਿਆ ਕਿ ਰਾਕੇਟ ਹਮਲੇ ਤੋਂ ਬਾਅਦ ਓਡੇਸਾ ਰਨਵੇ ਵਰਤੋਂ ਯੋਗ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ : ਹਮਜ਼ਾ ਸ਼ਰੀਫ ਨੇ ਪਾਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ

ਯੂਕ੍ਰੇਨ ਦੀ ਸਮਾਚਾਰ ਕਮੇਟੀ 'ਯੂ.ਐੱਨ.ਆਈ.ਏ.ਐੱਨ.' ਨੇ ਫੌਜੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਦੇ ਲੋਕਾਂ ਤੋਂ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈਣ ਨੂੰ ਕਿਹਾ ਹੈ। ਓਡੇਸਾ 'ਚ ਧਮਾਕੇ ਦੀਆਂ ਕਈ ਅਵਾਜ਼ਾਂ ਸੁਣੀਆਂ ਗਈਆਂ ਹਨ। ਓਡੇਸਾ ਦੇ ਖੇਤਰੀ ਗਵਰਨਰ ਨੇ ਕਿਹਾ ਕਿ ਰਾਕੇਟ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਤੋਂ ਦਾਗੇ ਗਏ ਸਨ। ਉਨ੍ਹਾਂ ਦੱਸਿਆ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਐਲਾਨ ਦਾ ਸੰਧਵਾਂ ਵੱਲੋਂ ਸਵਾਗਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News