8 ਸਾਲਾਂ ਤੋਂ ਲੋਕਾਂ ਦੇ ਸਾਹਮਣੇ ਹੀ ਇਹ ਕੰਮ ਕਰਦੇ ਰਹੇ ਓਬਾਮਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਮਿਸ਼ੇਲ ਨੇ ਖੋਲ੍ਹਿਆ ਰਾਜ (ਤਸਵੀਰਾਂ)

Friday, Jun 09, 2017 - 11:44 AM (IST)

8 ਸਾਲਾਂ ਤੋਂ ਲੋਕਾਂ ਦੇ ਸਾਹਮਣੇ ਹੀ ਇਹ ਕੰਮ ਕਰਦੇ ਰਹੇ ਓਬਾਮਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਮਿਸ਼ੇਲ ਨੇ ਖੋਲ੍ਹਿਆ ਰਾਜ (ਤਸਵੀਰਾਂ)

ਵਾਸ਼ਿੰਗਟਨ— ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਠ ਸਾਲਾਂ ਤੱਕ ਅਮਰੀਕਾ ਅਤੇ ਅਮਰੀਕੀ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਇਕ-ਇਕ ਕਦਮ 'ਤੇ ਲੋਕਾਂ ਦੀ ਨਜ਼ਰ ਰਹੀ ਪਰ ਫਿਰ ਲੋਕਾਂ ਦੀਆਂ ਅੱਖਾਂ ਸਾਹਮਣੇ ਓਬਾਮਾ ਚੁੱਪ-ਚੁਪੀਤੇ ਇਕ ਕੰਮ ਕਰਦੇ ਰਹੇ ਅਤੇ ਕਿਸੇ ਨੂੰ ਖ਼ਬਰ ਤੱਕ ਨਹੀਂ ਹੋਈ। ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਖੁਦ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ। ਮਿਸ਼ੇਲ ਨੇ ਕਿਹਾ ਕਿ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਜਿੱਥੇ ਉਹ ਸਟੇਟ ਡਿਨਰਾਂ ਦੌਰਾਨ ਵੱਖ-ਵੱਖ ਪੌਸ਼ਾਕਾਂ ਪਹਿਨਦੀ ਰਹੀ ਅਤੇ ਆਪਣੇ ਫੈਸ਼ਨ ਕਰਕੇ ਲੋਕਾਂ ਦੀਆਂ ਨਜ਼ਰਾਂ ਅਤੇ ਨਿਸ਼ਾਨੇ 'ਤੇ ਰਹੀ, ਉੱਥੇ ਓਬਾਮਾ ਬੀਤੇ 8 ਸਾਲਾਂ ਤੋਂ ਇਕ ਹੀ ਸੂਟ ਪਹਿਨਦੇ ਰਹੇ ਅਤੇ ਕਿਸੇ ਨੇ ਦੇਖਿਆ ਤੱਕ ਨਹੀਂ।  
ਓਬਾਮਾ ਬਾਰੇ ਇਹ ਖੁਲਾਸਾ ਮਿਸ਼ੇਲ ਨੇ ਸਾਨ ਜੋਸ ਵਿਖੇ ਐਪਲ ਦੀ ਵਰਲਡ ਵਾਈਡ ਡੈਵਲਪਰ ਕਾਨਫਰੰਸ ਵਿਖੇ ਕੀਤਾ। ਉਸ ਨੇ ਕਿਹਾ ਕਿ ਉਸ ਦੀ ਹਰ ਪੋਸ਼ਾਕ 'ਤੇ ਲੋਕਾਂ ਦੀ ਨਜ਼ਰ ਰਹਿੰਦੀ ਸੀ ਪਰ ਆਪਣੇ ਰਾਸ਼ਟਰਪਤੀ ਨੂੰ ਉਨ੍ਹਾਂ ਨੇ ਇਸ ਨਜ਼ਰ ਨਾਲ ਕਦੇ ਨਹੀਂ ਦੇਖਿਆ। ਇੱਥੋਂ ਤੱਕ ਕਿ ਮਿਸ਼ੇਲ ਦੇ ਗਹਿਣਿਆਂ 'ਤੇ ਜੁੱਤੀਆਂ ਤੱਕ 'ਤੇ ਲੋਕਾਂ ਦੀ ਨਜ਼ਰ ਰਹੀ। ਮਿਸ਼ੇਲ ਨੇ ਕਿਹਾ ਕਿ ਓਬਾਮਾ ਬੜੇ ਮਾਣ ਨਾਲ ਆਪਣਾ ਪੁਰਾਣਾ ਸੂਟ ਪਹਿਨ ਕੇ 10 ਮਿੰਟਾਂ ਵਿਚ ਤਿਆਰ ਹੋ ਜਾਂਦੇ ਸਨ। ਇਸ ਬਾਰੇ ਜਾਣ ਕੇ ਹੁਣ ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ। ਅਸੀਂ ਤਾਂ ਇਹ ਹੀ ਕਹਿ ਸਕਦੇ ਹਾਂ ਕਿ ਲੋਕ ਓਬਾਮਾ ਨੂੰ ਪਿਆਰ ਹੀ ਇੰਨਾਂ ਕਰਦੇ ਹਨ ਕਿ ਉਨ੍ਹਾਂ 'ਚ ਕੋਈ ਕਮੀ ਦੇਖਣਾ ਹੀ ਨਹੀਂ ਚਾਹੁੰਦੇ ਅਤੇ ਉਨ੍ਹਾਂ ਦੇ ਚਿਹਰੇ ਤੋਂ ਹੀ ਲੋਕਾਂ ਦੀ ਨਜ਼ਰ ਨਹੀਂ ਹਟਦੀ ਅਤੇ ਕੱਪੜਿਆਂ 'ਤੇ ਧਿਆਨ ਕਿੱਥੋਂ ਜਾਂਦਾ। ਸੱਚਮੁੱਚ! ਓਬਾਮਾ, ਤੁਸੀਂ ਗਰੇਟ ਹੋ।


author

Kulvinder Mahi

News Editor

Related News