ਨਿਊਜ਼ੀਲੈਂਡ ਵਿਚ ਜਵਾਲਾਮੁਖੀ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 18

Sunday, Dec 15, 2019 - 04:26 PM (IST)

ਨਿਊਜ਼ੀਲੈਂਡ ਵਿਚ ਜਵਾਲਾਮੁਖੀ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 18

ਵੈਲੰਗਟਨ- ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਵਿਚ ਜਵਾਲਾਮੁਖੀ ਫਟਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 18 ਹੋ ਗਈ। ਪੁਲਸ ਨੇ ਦੱਸਿਆ ਕਿ ਇਹਨਾਂ ਵਿਚ ਦੋ ਅਜਿਹੇ ਲੋਕ ਸ਼ਾਮਲ ਹਨ, ਜਿਹਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਕੀਤੀਆਂ ਜਾ ਸਕੀਆਂ ਹਨ।

ਐਤਵਾਰ ਤੜਕੇ ਜ਼ਮੀਨ 'ਤੇ ਕੀਤੀ ਗਈ ਖੋਜ ਵਿਚ ਇਹਨਾਂ ਦੋ ਲੋਕਾਂ ਦਾ ਕਿਤੇ ਪਤਾ ਨਹੀਂ ਲੱਗਿਆ ਤੇ ਗੋਤਾਖੋਰਾਂ ਨੇ ਇਸ ਦੌਰਾਨ ਸਮੁੰਦਰ ਦਾ ਰੁਖ ਕੀਤਾ ਕਿਉਂਕਿ ਦੋਵੇਂ ਪਾਣੀ ਵਿਚ ਹੋ ਸਕਦੇ ਹਨ। ਪੁਲਸ ਡਿਪਟੀ ਕਮਿਸ਼ਨਰ ਮਾਈਕ ਕਲੇਮੇਂਟ ਨੇ ਕਿਹਾ ਕਿ ਉਹਨਾਂ ਦੀਆਂ ਲਾਸ਼ਾਂ ਦੇ ਸਮੁੰਦਰ ਵਿਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਅਖਰੀ ਵਾਰ ਸੋਮਵਾਰ ਨੂੰ ਉਹਨਾਂ ਨੂੰ ਪਾਣੀ ਦੇ ਕੋਲ ਦੇਖਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਬਚਾਅ ਕਰਮਚਾਰੀ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿ ਜਿਸ ਘਾਟ ਦੇ ਨੇੜੇ ਉਹਨਾਂ ਨੇ ਤਲਾਸ਼ ਕੀਤੀ ਉਥੇ ਕੋਈ ਲਾਸ਼ ਨਹੀਂ ਸੀ। ਬੀਤੇ ਸੋਮਵਾਰ ਨੂੰ ਜਵਾਲਾਮੁਖੀ ਧਮਾਕੇ ਦੌਰਾਨ 47 ਲੋਕ ਇਸ ਟਾਪੂ 'ਤੇ ਮੌਜੂਦ ਸਨ।


author

Baljit Singh

Content Editor

Related News