ਇਟਲੀ ''ਚ ਕੋਰੋਨਾ ਟੈਸਟ ਪਾਜੇਟਿਵ ਆਉਣ ''ਤੇ ਨਰਸ ਨੇ ਕੀਤੀ ਆਤਮ-ਹੱਤਿਆ

03/26/2020 3:46:50 AM

ਰੋਮ - ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਟਲੀ ਵਿਚ ਇਸ ਖਤਰਨਾਕ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਇਥੇ ਵਾਇਰਸ ਨੇ 683 ਲੋਕਾਂ ਦੀ ਜਾਨ ਮਹਾਮਾਰੀ ਨੇ ਲੈ ਲਈ ਹੈ। ਇਸ ਵਿਚਾਲੇ ਇਟਲੀ ਦੇ ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਨਰਸ ਨੇ ਕੋਰੋਨਾਵਾਇਰਸ ਦਾ ਟੈਸਟ ਪਾਜੇਟਿਵ ਆਉਣ ਤੋਂ ਬਾਅਦ ਆਤਮ-ਹੱਤਿਆ ਕਰ ਲਈ। ਡੇਲੀ ਮੇਲ ਵਿਚ ਛਪੀ ਰਿਪੋਰਟ ਮੁਤਾਬਕ, 34 ਸਾਲਾ ਨਰਸ ਨੂੰ ਜਦ ਪਤਾ ਲੱਗਾ ਕਿ ਉਸ ਨੂੰ ਕੋਰੋਨਾ ਹੈ ਤਾਂ ਉਹ ਕਾਫੀ ਤਣਾਅ ਵਿਚ ਸੀ। ਉਸ ਨੂੰ ਡਰ ਸੀ ਕਿ ਕਿਤੇ ਉਸ ਦੀ ਥਾਂ ਦੂਜੇ ਵੀ ਇਸ ਖਤਰਨਾਕ ਵਾਇਰਸ ਨਾ ਹੋ ਜਾਵੇ। ਇਸ ਕਾਰਨ ਉਸ ਨੇ ਆਤਮ-ਹੱਤਿਆ ਕਰ ਲਈ।

PunjabKesari

ਕੋਰੋਨਾ ਪਾਜੇਟਿਵ ਆਉਣ ਤੋਂ ਪਰੇਸ਼ਾਨ ਸੀ ਨਰਸ
34 ਸਾਲ ਡੇਨੀਏਲਾ ਟਰੇਜੀ ਇਟਲੀ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਲੋਮਬਾਰਡੀ ਦੇ ਇਕ ਹਸਪਤਾਲ ਵਿਚ ਬਤੌਰ ਨਰਸ ਕੰਮ ਕਰ ਰਹੀ ਸੀ। ਹਾਲ ਹੀ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ਦਾ ਟੈਸਟ ਕਰਾਇਆ, ਜਿਸ ਦਾ ਨਤੀਜਾ ਪਾਜੇਟਿਵ ਆਇਆ। ਇਟਲੀ ਦੇ ਨਰਸਿੰਗ ਮਹਾਸੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਟਰੇਜੀ ਕਾਫੀ ਪਰੇਸ਼ਾਨ ਹੋ ਗਈ ਸੀ। ਉਹ ਦਰਦ ਅਤੇ ਨਿਰਾਸ਼ਾ ਵਿਚ ਸੀ। ਨਰਸਿੰਗ ਮਹਾਸੰਘ ਨੇ ਆਖਿਆ ਕਿ ਨਰਸ ਕਾਫੀ ਤਣਾਅ ਵਿਚ ਸੀ ਕਿਉਂਕਿ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਉਹ ਕੋਰੋਨਾ ਸੰਕਟ ਨੂੰ ਕੰਟੋਰਲ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਵਾਇਰਸ ਫੈਲਾ ਰਹੀ ਹੈ, ਇਸ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ।

PunjabKesari

ਦੂਜੇ ਤੱਕ ਨਾ ਫੈਲੇ ਇਸ ਲਈ ਕੀਤੀ ਆਤਮ ਹੱਤਿਆ
ਕੋਰੋਨਾਵਾਇਰਸ ਨਾਲ ਬੁੱਧਵਾਰ ਤੱਕ ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 7503 ਹੋ ਗਈ। ਇਟਲੀ ਦੇ ਇਕ ਪਿੰਡ ਵਰਤੋਵਾ ਵਿਚ ਲੱਗੀ ਇਕ ਤਖਤੀ 'ਤੇ ਉਂਝ ਤਾਂ ਅਖਬਾਰਾਂ ਟੰਗੀਆਂ ਜਾਂਦੀਆਂ ਹਨ ਪਰ ਅੱਜ ਉਸ 'ਤੇ ਲਿੱਖੇ ਹੋਏ ਸ਼ੋਕ ਸੰਦੇਸ਼ ਉਸ ਤ੍ਰਾਸਦੀ ਨੂੰ ਬਿਆਨ ਕਰ ਰਹੇ ਹਨ ਜਿਸ ਨੂੰ ਉਥੋਂ ਦੇ ਮੇਅਰ ਨੇ ਜੰਗ ਤੋਂ ਜ਼ਿਆਦਾ ਭਿਆਨਕ ਦੱਸਿਆ ਹੈ। ਮੇਅਰ ਆਰਲੋਂਡੋ ਗੁਅਲਦੀ ਸਮੇਤ ਜ਼ਿਆਦਾਤਰ ਇਤਾਲਵੀ ਲੋਕ ਕੋਰੋਨਾਵਾਇਰਸ ਮਹਾਮਾਰੀ ਨਾਲ ਹੋਈ ਤਬਾਹੀ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਨਾਲ ਕਰ ਰਹੇ ਹਨ। ਹਰ ਸ਼ਾਮ ਜਦ ਰੋਮ ਵਿਚ ਪੂਰੇ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੱਸੀ ਜਾਂਦੀ ਹੈ ਉਹ 'ਤੇ ਯਕੀਨ ਨਹੀਂ ਹੁੰਦਾ।


Khushdeep Jassi

Content Editor

Related News