...ਜਦੋਂ ਨੰਬਰ ਵਨ ਤੈਰਾਨ ਨੇ ਸ਼ਾਰਕ ਨਾਲ ਲਗਾਈ ਰੇਸ

Wednesday, Jul 26, 2017 - 04:22 PM (IST)

ਅਮਰੀਕਾ— ਅਮਰੀਕਾ ਦੇ ਨੰਬਰ ਵਨ ਤੈਰਾਕ ਮਾਈਕਲ ਫੈਲ‍ਪ‍ਸ ਨੂੰ ਕੌਣ ਨਹੀਂ ਜਾਣਦਾ । ਓਲੰਪਿਕ ਵਿਚ ਹਰ ਵਾਰ 5 ਤੋਂ ਜ਼ਿਆਦਾ ਸੋਨੇ ਦੇ ਤਮਗੇ ਜਿੱਤਣ ਵਾਲੇ ਫੈਲ‍ਪ‍ਸ ਦਾ ਸਾਹਮਣਾ ਇਸ ਵਾਰ ਕਿਸੇ ਖਿਡਾਰੀ ਨਾਲ ਨਹੀਂ ਸਗੋਂ ਇਕ ਸ਼ਾਰਕ ਮੱਛੀ ਨਾਲ ਹੋਇਆ । ਦਰਅਸਲ ਇਕ ਚੈਨਲ ਨੇ ਫੈਲ‍ਪ‍ਸ ਅਤੇ ਸ਼ਾਰਕ ਵਿਚਾਲੇ ਰੇਸ ਲਗਵਾਈ ।ਬਹਾਮਾਸ ਦੇ ਸਮੁੰਦਰ ਵਿਚ ਕਰੀਬ 100 ਮੀਟਰ ਦੀ ਇਹ ਰੇਸ ਰੱਖੀ ਗਈ । ਇਕ ਪਾਸੇ ਸੀ ਪਾਣੀ ਵਿਚ ਰਹਿਣ ਵਾਲੀ ਸ਼ਾਰਕ ਤਾਂ ਦੂਜੇ ਪਾਸੇ ਸੀ ਦੁਨੀਆ ਦਾ ਸਭ ਤੋਂ ਤੇਜ਼ ਤੈਰਾਕ ਫੈਲ‍ਪ‍ਸ। ਹਰ ਕੋਈ ਇਸ ਰੇਸ ਨੂੰ ਦੇਖਣ ਲਈ ਉਤਾਵਲਾ ਸੀ ।
2 ਸੈਕੰਡ ਨਾਲ ਹਾਰ ਗਏ ਫੈਲ‍ਪ‍ਸ
ਕਰੀਅਰ ਵਿਚ 28 ਸੋਨੇ ਦੇ ਤਮਗੇ ਜਿੱਤਣ ਵਾਲੇ ਫੈਲ‍ਪ‍ਸ ਸ਼ਾਰਕ ਦਾ ਮੁਕਾਬਲਾ ਨਹੀਂ ਕਰ ਸਕੇ । ਸਮੁੰਦਰ ਦੇ ਗਰਮ ਪਾਣੀ ਵਿਚ 100 ਮੀਟਰ ਦੀ ਰੇਸ ਵਿਚ ਸ਼ਾਰਕ ਨੇ 2 ਸੈਕੰਡ ਦੇ ਅੰਤਰ ਨਾਲ ਫੈਲਪਸ ਨੂੰ ਹਰਾ ਦਿੱਤਾ । ਸ਼ਾਰਕ ਨੇ 36.1 ਸੈਕੰਡ ਅਤੇ ਫੇਲਪਸ ਨੇ 38.1 ਸੈਕੰਡ ਦਾ ਸਮਾਂ ਲਿਆ ।
ਦਰਅਸਲ ਮੱਛੀ ਨਹੀਂ ਸੀ ਅਸਲੀ
ਫੈਲ‍ਪ‍ਸ ਦੀ ਹਾਰ ਦਾ ਇੰਨਾ ਬੁਰਾ ਨਹੀਂ ਲੱਗਾ ਜਿਨਾਂ ਕਿ ਇਸ ਰੇਸ ਦੀ ਹਕੀਕਤ ਜਾਣ ਕੇ ਲੱਗਾ । ਦਰਅਸਲ ਜਿਸ ਸ਼ਾਰਕ ਨਾਲ ਫੈਲ‍ਪ‍ਸ ਰੇਸ ਲਗਾ ਰਿਹਾ ਸੀ, ਉਹ ਅਸਲੀ ਨਹੀਂ ਸੀ । ਉਹ ਕੰਪਿ‍ਊਟਰ ਨਾਲ ਚੱਲ ਰਹੀ ਸੀ । ਇਹ ਜਾਣਕਾਰੀ ਮਿਲਦੇ ਹੀ ਪ੍ਰਸ਼ੰਸਕ ਗੁੱਸਾ ਹੋ ਗਏ । ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਦੀ ਕਾਫੀ ਆਲੋਚਨਾ ਵੀ ਕੀਤੀ । ਹਾਲਾਂਕਿ ਫੈਲ‍ਪ‍ਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਪ੍ਰਸ਼ੰਸਕਾ ਨੇ ਇਸ ਰੇਸ ਨੂੰ ਅਸਲੀ ਸੱਮਝਿਆ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ ।


Related News