ਯੂਕ੍ਰੇਨ ਛੱਡਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 35 ਲੱਖ ਦੇ ਪਾਰ

Tuesday, Mar 22, 2022 - 05:34 PM (IST)

ਯੂਕ੍ਰੇਨ ਛੱਡਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 35 ਲੱਖ ਦੇ ਪਾਰ

ਜੇਨੇਵਾ (ਏਜੰਸੀ): ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਰੂਸ ਦੇ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ 35 ਲੱਖ ਤੋਂ ਵੱਧ ਲੋਕ ਦੇਸ਼ ਛੱਡ ਚੁੱਕੇ ਹਨ। ਗੌਰਤਲਬ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਰਨਾਰਥੀਆਂ ਦੀ ਗਿਣਤੀ ਸਮੇਤ ਵੱਖ-ਵੱਖ ਤਰੀਕਿਆਂ ਨਾਲ ਯੂਰਪ ਲਈ ਇਹ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਦਫਤਰ (UNHCR) ਨੇ ਮੰਗਲਵਾਰ ਨੂੰ ਕਿਹਾ ਕਿ 35.3 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 21 ਲੱਖ ਲੋਕਾਂ ਨੂੰ ਪੋਲੈਂਡ ਨੇ ਆਪਣੇ ਇੱਥੇ ਸ਼ਰਨ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਯੂਰਪੀ ਸੰਘ, ਨਾਟੋ ਅਤੇ G7 ਨੇਤਾਵਾਂ ਨਾਲ ਯੂਕ੍ਰੇਨ ਯੁੱਧ 'ਤੇ ਚਰਚਾ ਲਈ ਜਾਣਗੇ ਬੈਲਜੀਅਮ 

ਉਸ ਤੋਂ ਬਾਅਦ ਰੋਮਾਨੀਆ ਨੇ 5.40 ਲੱਖ ਲੋਕਾਂ ਅਤੇ ਮੋਲਡੋਵਾ ਨੇ 3.67 ਲੱਖ ਤੋਂ ਵੱਧ ਲੋਕਾਂ ਨੂੰ ਸ਼ਰਨ ਦਿੱਤੀ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਸ਼ੁਰੂਆਤ 24 ਫਰਵਰੀ ਨੂੰ ਹੋਈ ਅਤੇ ਯੂ.ਐੱਨ.ਐੱਚ.ਸੀ.ਆਰ. ਨੇ ਅੰਦਾਜ਼ਾ ਲਗਾਇਆ ਸੀ ਕਿ ਯੂਕ੍ਰੇਨ ਤੋਂ ਲਗਭਗ 40 ਲੱਖ ਸ਼ਰਨਾਰਥੀਆਂ ਨਿਕਲਣਗੇ ਪਰ ਸੰਸਥਾ ਹੁਣ ਆਪਣੇ ਅਨੁਮਾਨਾਂ ਦੀ ਸਮੀਖਿਆ ਕਰ ਰਹੀ ਹੈ। ਮਾਰਚ ਦੀ ਸ਼ੁਰੂਆਤ ਵਿੱਚ ਸਥਿਤੀ ਅਜਿਹੀ ਸੀ ਕਿ ਲਗਾਤਾਰ ਦੋ ਦਿਨਾਂ ਤੱਕ ਦੋ ਲੱਖ (2,00,000) ਤੋਂ ਵੱਧ ਲੋਕ ਯੂਕ੍ਰੇਨ ਛੱਡ ਕੇ ਚਲੇ ਗਏ, ਹਾਲਾਂਕਿ ਹੁਣ ਇਹ ਗਿਣਤੀ ਕੁਝ ਘਟ ਗਈ ਹੈ।


author

Vandana

Content Editor

Related News