NSW ''ਚ ਕੋਰੋਨਾ ਦੇ 233 ਨਵੇਂ ਮਾਮਲੇ ਦਰਜ, ਸਰਕਾਰ ਦੀ ਵਧੀ ਚਿੰਤਾ

Wednesday, Aug 04, 2021 - 12:15 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਵੱਲੋਂ ਜਾਰੀ ਬਿਆਨਾਂ ਵਿਚ ਦੱਸਿਆ ਗਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 233 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੇ ਨਾਲ ਹੀ 2 ਮੌਤਾਂ ਦਾ ਅੰਕੜਾ ਵੀ ਦਰਜ ਕੀਤਾ ਗਿਆ ਹੈ। ਮਰਨ ਵਾਲਿਆਂ ਵਿਚ ਇੱਕ ਵਿਅਕਤੀ 20 ਸਾਲਾਂ ਦਾ ਸੀ, ਜੋ ਦੱਖਣੀ-ਪੱਛਮੀ ਸਿਡਨੀ ਦਾ ਰਹਿਣ ਵਾਲਾ ਸੀ ਅਤੇ ਦੂਜੀ ਇੱਕ ਬੀਬੀ ਸੀ ਜੋ ਕਿ 80 ਸਾਲਾਂ ਦੀ ਸੀ ਅਤੇ ਸ਼ਹਿਰ ਦੇ ਇਨਰ ਵੈਸਟ ਦੀ ਨਿਵਾਸੀ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਦੀ ਮਦਦ ਲਈ ਜੁਟਾਏ 50 ਲ਼ੱਖ ਡਾਲਰ

ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 103 ਤਾਂ ਮੌਜੂਦਾ ਕਲਸਟਰਾਂ ਨਾਲ ਹੀ ਜੁੜੇ ਹਨ, 79 ਘਰੇਲੂ ਸੰਬੰਧਾਂ ਨਾਲ ਅਤੇ 24 ਨਜ਼ਦੀਕੀ ਸੰਬੰਧਾਂ ਨਾਲ ਜੁੜੇ ਹਨ। 130 ਮਾਮਲਿਆਂ ਦੀ ਪੜਤਾਲ ਜਾਰੀ ਹੈ।ਪ੍ਰੀਮੀਅਰ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਆਪਣੀ ਪਕੜ ਵਿਚ ਲੈ ਸਕਦੀ ਹੈ ਅਤੇ ਇਸ ਦੀ ਤਾਜ਼ਾ ਮਿਸਾਲ ਉਕਤ 20 ਸਾਲਾਂ ਨੌਜਵਾਨ ਦੀ ਮੌਤ ਹੈ। ਇਸ ਨੌਜਵਾਨ ਨੇ ਹਾਲੇ ਤੱਕ ਟੀਕਾਕਰਨ ਨਹੀਂ ਕਰਵਾਇਆ ਸੀ। ਪ੍ਰੀਮੀਅਰ ਮੁਤਾਬਕ ਇਸ ਲਈ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ।


Vandana

Content Editor

Related News