ਪਤੀ ਨੇ ਅਦਾਲਤ ''ਚ ਲਾਏ ਦੋਸ਼, ਕਿਹਾ-''ਮੇਰੀ ਪਤਨੀ ਨੇ ਕੀਤਾ ਧੀ ਦਾ ਕਤਲ''

Tuesday, Feb 12, 2019 - 01:04 PM (IST)

ਪਤੀ ਨੇ ਅਦਾਲਤ ''ਚ ਲਾਏ ਦੋਸ਼, ਕਿਹਾ-''ਮੇਰੀ ਪਤਨੀ ਨੇ ਕੀਤਾ ਧੀ ਦਾ ਕਤਲ''

ਨਿਊ ਸਾਊਥ ਵੇਲਜ਼, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ 3 ਸਾਲਾ ਬੱਚੀ ਦੀ ਮੌਤ ਦੇ ਦੋਸ਼ 'ਚ ਉਸ ਦੇ ਪਿਤਾ 'ਤੇ ਕੇਸ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਾਲ 2017 'ਚ ਇਸ ਬੱਚੀ ਦੀ ਮੌਤ ਉਸ ਦੇ ਪਿਤਾ ਦੀ ਬੰਦੂਕ 'ਚੋਂ ਗੋਲੀ ਚੱਲਣ ਨਾਲ ਹੋਈ ਸੀ। ਵਿਅਕਤੀ 'ਤੇ ਦੋਸ਼ ਹਨ ਕਿ ਉਸ ਨੇ ਆਪਣੀ ਬੰਦੂਕ ਨੂੰ ਸੁਰੱਖਿਅਤ ਨਹੀਂ ਰੱਖਿਆ ਅਤੇ ਇਸੇ ਕਾਰਨ ਬੱਚੀ ਦੀ ਮੌਤ ਹੋ ਗਈ। ਹਾਲਾਂਕਿ ਮੰਗਲਵਾਰ ਨੂੰ ਜਦ ਇਸ ਵਿਅਕਤੀ ਨੂੰ ਸੁਪਰੀਮ ਕੋਰਟ'ਚ ਪੇਸ਼ ਕੀਤਾ ਗਿਆ ਤਾਂ ਉਹ ਵਾਰ-ਵਾਰ ਰੋ-ਰੋ ਕੇ ਕਹਿੰਦਾ ਰਿਹਾ ਕਿ ਉਸ ਦੀ ਧੀ ਨੂੰ ਉਸ ਦੀ ਪਤਨੀ ਨੇ ਮਾਰਿਆ ਹੈ।

ਇਸ ਵਿਅਕਤੀ ਨੇ ਕਿਹਾ ਕਿ ਉਸ ਨਾਲ ਅਨਿਆਂ ਹੋ ਰਿਹਾ ਹੈ ਕਿਉਂਕਿ ਬੱਚੀ ਦੀ ਕਾਤਲ ਉਸ ਦੀ ਪਤਨੀ ਹੈ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਆਖਰੀ ਵਾਰ ਆਪਣੀ ਧੀ ਨੂੰ ਦੇਖਣ ਵੀ ਨਹੀਂ ਦਿੱਤਾ ਗਿਆ। ਉਹ ਆਪਣੀ ਬੱਚੀ ਨੂੰ ਆਖਰੀ ਵਾਰ ਵਿਦਾਈ ਵੀ ਨਾ ਦੇ ਸਕਿਆ। ਫਿਲਹਾਲ ਇਸ ਕੇਸ 'ਤੇ ਸੁਣਵਾਈ ਜਾਰੀ ਹੈ। ਕਾਨੂੰਨੀ ਕਾਰਨਾਂ ਕਰਕੇ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ।


Related News