ਕਿਸਾਨਾਂ ਦੇ ਸਮਰਥਨ ''ਚ ਪ੍ਰਵਾਸੀ ਭਾਰਤੀਆਂ ਨੇ ਚਲਾਈ ''ਗੁਲਾਬ'' ਮੁਹਿੰਮ

Sunday, Feb 14, 2021 - 05:58 PM (IST)

ਕਿਸਾਨਾਂ ਦੇ ਸਮਰਥਨ ''ਚ ਪ੍ਰਵਾਸੀ ਭਾਰਤੀਆਂ ਨੇ ਚਲਾਈ ''ਗੁਲਾਬ'' ਮੁਹਿੰਮ

ਵਾਸ਼ਿੰਗਟਨ (ਭਾਸ਼ਾ): ਭਾਰਤ ਵਿਚ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਪ੍ਰਵਾਸੀ ਭਾਰਤੀਆਂ ਦੇ ਸੰਗਠਨਾਂ ਦੇ ਇਕ ਸਮੂਹ ਨੇ ਐਤਵਾਰ ਨੂੰ ਵੈਲੇਂਟਾਈਨ ਡੇਅ ਮੌਕੇ ਅਮਰੀਕਾ ਵਿਚ 'ਗੁਲਾਬ' ਮੁਹਿੰਮ ਦੀ ਸ਼ੁਰੂਆਤ ਕੀਤੀ। ਦੀ ਗਲੋਬਲ ਇੰਡੀਅਨ ਪ੍ਰੋਗੇਸਿਵ ਡਾਇਸਪੋਰਾ (ਜੀ.ਆਈ.ਪੀ.ਡੀ.) ਨੇ ਵੈਲੇਂਟਾਈਨ ਡੇਅ ਮੌਕੇ ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੂਰੇ ਵਿਸ਼ਵ ਵਿਚ 14 ਫਰਵਰੀ ਨੂੰ ਵੈਲੇਂਟਾਈਨ ਡੇਅ ਮਨਾਇਆ ਜਾਂਦਾ ਹੈ। 

PunjabKesari

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਬੀਤੇ ਸਾਲ ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਨ। ਇਹਨਾਂ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਂਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵੇ। ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਕਈ ਦੌਰ ਦੀ ਵਾਰਤਾ ਦੇ ਬਾਵਜੂਦ ਗਤੀਰੋਧ ਖਤਮ ਨਹੀਂ ਹੋਇਆ ਹੈ। ਜੀ.ਆਈ.ਪੀ.ਡੀ. ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਉਹਨਾਂ ਨੂੰ ਟਵੀਟ ਕਰੋ ਅਤੇ ਗੁਲਾਬ ਭੇਜੋ ਜਾਂ ਆਪਣੇ-ਆਪਣੇ ਖੇਤਰ ਦੇ ਭਾਰਤੀ ਦੂਤਾਵਾਸ, ਭਾਰਤੀ ਕੌਂਸਲੇਟ ਨੂੰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਗੁਲਾਬ ਭੇਜੋ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਹਾਈਵੇਅ 11 'ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

ਮੀਡੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਫੈਲੇ ਇਕ ਦਰਜਨ ਤੋਂ ਵੱਧ ਪ੍ਰਵਾਸੀ ਭਾਰਤੀਆਂ ਦਾ ਸੰਗਠਨ 'ਪ੍ਰਗਤੀਸ਼ੀਲ ਭਾਰਤੀਆਂ ਦਾ ਅੰਤਰਰਾਸ਼ਟਰੀ ਭਾਈਚਾਰਾ' ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦਾ ਹੈ ਅਤੇ ਇਹਨਾਂ ਕਾਨੂੰਨਾਂ ਨੰ ਵਾਪਸ ਲੈਣ ਦੀ ਮੰਗ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ,''ਟੀਚਿਆਂ ਨੂੰ ਹਾਸਲ ਕਰਨ ਦੇ ਉਦੇਸ਼ ਨਾਲ, ਹਿੱਸੇਦਾਰ ਸੰਗਠਨਾਂ ਦਾ ਇਕ ਵਿਆਪਕ ਗਠਜੋੜ ਸਾਡੇ ਮੀਡੀਆ ਹਿੱਸੇਦਾਰਾਂ ਅਤੇ ਸਾਥੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸੱਦਾ ਦਿੰਦਾ ਹੈ ਤਾਂ ਜੋ ਕਿਸਾਨਾਂ ਦੀ ਆਵਾਜ਼ ਦਾ ਸਮਰਥਨ ਕਰਨ ਵਿਚ ਅਤੇ ਭਾਰਤ ਵਿਚ ਸ਼ਾਂਤੀ, ਏਕਤਾ ਤੇ ਸਦਭਾਵਨਾ ਲਈ ਇਕ ਸਾਂਝੀ ਅਪੀਲ ਕਰਨ ਵਿਚ ਮਦਦ ਕਰ ਸਕੀਏ।''

ਨੋਟ- ਕਿਸਾਨਾਂ ਦੇ ਸਮਰਥਨ 'ਚ ਪ੍ਰਵਾਸੀ ਭਾਰਤੀਆਂ ਨੇ ਚਲਾਈ 'ਗੁਲਾਬ' ਮੁਹਿੰਮ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News