ਹੁਣ ਜ਼ਿਆਦਾ ਸ਼ਰਾਬ ਪੀਣ ’ਤੇ ਤੁਹਾਡਾ ਫੋਨ ਕਰੇਗਾ ਅਲਰਟ

08/19/2020 2:33:40 AM

ਨਿਊਯਾਰਕ—ਹੁਣ ਜੇਕਰ ਤੁਸੀਂ ਜ਼ਿਆਦਾ ਸ਼ਰਾਬ ਪੀ ਰੱਖੀ ਹੈ ਤਾਂ ਜਲਦ ਹੀ ਤੁਹਾਡਾ ਸਮਾਰਟਫੋਨ ਤੁਹਾਨੂੰ ਅਲਰਟ ਕਰ ਦੇਵੇਗਾ। ਦਰਅਸਲ ਰਿਸਰਚਰ ਨੇ ਇਕ ਸੈਂਸਰ ਬਣਾਇਆ ਹੈ ਜੋ ਤੁਹਾਡੇ ਫੋਨ ’ਚ ਇਨ-ਬਿਲਡ ਰਹੇਗਾ। ਇਹ ਸੈਂਸਰ ਯੂਜ਼ਰ ਦੇੇ ਵਾਕਿੰਗ ਬਿਹੇਵੀਅਰ ਦਾ ਅਧਿਐਨ ਕਰਕੇ ਪਤਾ ਲਗਾਏਗਾ ਕਿ ਵਿਅਕਤੀ ਨੇ ਸ਼ਰਾਬ ਪੀ ਰੱਖੀ ਹੈ ਜਾਂ ਨਹੀਂ। ਜੇਕਰ ਤੁਸੀਂ ਤੈਅ ਮਾਤਰਾ ਤੋਂ ਜ਼ਿਆਦਾ ਸ਼ਰਾਬ ਪੀ ਰੱਖੀ ਹੈ ਤਾਂ ਤੁਹਾਡਾ ਸਮਾਰਟਫੋਨ ਤੁਹਾਨੂੰ ਅਲਾਰਮ ਰਾਹੀਂ ਅਲਰਟ ਕਰੇਗਾ ਅਤੇ ਸ਼ਰਾਬ ਪੀਣ ਤੋਂ ਰੋਕੇਗਾ।

ਸ਼ਰਾਬ ਦੇ ਆਦੀ ਲੋਕਾਂ ਦੀ ਰੱਖੀ ਜਾਵੇਗੀ ਰਿਅਲ ਟਾਈਮ ਇੰਫਾਰਮੇਸ਼ਨ
ਰਿਸਰਚ ’ਚ ਪਾਇਆ ਗਿਆ ਹੈ ਕਿ ਅਗਲੇ ਕੁਝ ਸਾਲਾਂ ’ਚ ਜੇਕਰ ਤੁਸੀਂ ਆਪਣੇ ਦੋਸਤਾਂ ਨਾਲ ਡਰਿੰਕ ਕਰਨ ਬਾਹਰ ਜਾਂਦੇ ਹੋ ਅਤੇ ਜ਼ਿਆਦਾ ਨਸ਼ੇ ਦੀ ਹਾਲਾਤ ’ਚ ਹੋ ਜਾਂਦੇ ਹੋ ਤਾਂ ਡਿਵਾਈਸ ਸਭ ਤੋਂ ਪਹਿਲਾਂ ਤੁਹਾਨੂੰ ਇਕ ਅਲਰਟ ਜਾਰੀ ਕਰੇਗਾ। ਨਾਲ ਹੀ ਡਰਿੰਕ ਐਂਡ ਡਰਾਈਵ ਦੇ ਬਿਹੇਵੀਅਰ ਨੂੰ ਰੋਕਣ ’ਚ ਮਦਦ ਕਰੇਗਾ। ਜਨਰਲ ਆਫ ਸਟੱਡੀਜ਼ ਆਨ ਏਲਕੋਹਲ ਐਂਡ ਡਰੱਗਸ ਦੀ ਸਟੱਡੀ ਮੁਤਾਬਕ ਇਸ ਸੈਂਸਰ ਦੀ ਮਦਦ ਨਾਲ ਏਲਕੋਹਾਲਿਕ ਲੋਕਾਂ ਦੀ ਰਿਅਲ-ਟਾਈਮ ਇੰਫਾਰਮੇਸ਼ਨ ਰੱਖੀ ਜਾਵੇਗੀ, ਜੋ ਸ਼ਰਾਬ ਦੇ ਆਦੀ ਲੋਕਾਂ ਨੂੰ ਜ਼ਿਆਦਾ ਸ਼ਰਾਬ ਪੀਣ ਤੋਂ ਰੋਕੇਗਾ। ਨਾਲ ਹੀ ਡਿ੍ਰੰਕਿੰਗ ਐਂਡ ਡਰਾਈਵ ਦੀਆਂ ਦੁਰਘਟਨਾਵਾਂ ’ਤੇ ਲਗਾਮ ਲਗਾਉਣ ’ਚ ਮਦਦ ਮਿਲੇਗੀ। ਹਾਲਾਂਕਿ ਇਹ ਅਜੇ ਸ਼ੁਰੂਆਤੀ ਅਧਿਐਨ ਹੈ।

ਡਿ੍ਰੰਕ ਐਂਡ ਡਰਾਈਵ ’ਤੇ ਲਗਾਮ ਲਗਾਉਣ ’ਚ ਮਿਲੇਗੀ ਮਦਦ
Stanford University ਦੇ Brian Suffoletto ਨੇ ਅਮਰੀਕਾ ’ਚ 21 ਤੋਂ 43 ਸਾਲ ਦੇ 22 ਐਡਲਟ ’ਤੇ ਰਿਸਰਚ ਕੀਤਾ ਅਤੇ ਡਿ੍ਰੰਕਿੰਗ ਬਿਹੇਵੀਅਰ ਦਾ ਅਧਿਐਨ ਕੀਤਾ। ਰਿਸਰਚ ਦੌਰਾਨ 22 ਐਡਲਟ ਨੂੰ 0.20 ਫੀਸਦੀ ਕੰਸਨਟ੍ਰੇਟੇਡ ਸ਼ਰਾਬ ਦਿੱਤੀ ਗਈ ਅਤੇ ਇਨ੍ਹਾਂ ਸਾਰੇ 22 ਲੋਕਾਂ ਨੂੰ ਲੋਅਰ ਬੈਕ ਸਾਈਡ ’ਤੇ ਏਲਾਸਟਿਕ ਬੈਲਟ ਦੀ ਮਦਦ ਨਾਲ ਸਮਾਰਟਫੋਨ ਲਗਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 10 ਸਟੈਪਸ ਸਿੱਧੀ ਲਾਈਨ ’ਤੇ ਚੱਲਣ, ਮੁੜਨ ਅਤੇ ਫਿਰ 10 ਸਟੈਪਸ ਪਿੱਛੇ ਆਉਣ ਨੂੰ ਕਿਹਾ ਗਿਆ। ਇਸ ਵਾਕਿੰਗ ਬਿਹੇਵੀਅਰ ’ਚ ਰਿਸਰਚਰ ਨੇ ਪਾਇਆ ਕਿ ਜੇਕਰ ਐਡਲਟ ਨੇ 0.08 ਫੀਸਦੀ ਕੰਸਨਟ੍ਰੇਟੇਡ ਸ਼ਰਾਬ ਪੀ ਰੱਖੀ ਹੈ ਤਾਂ 90 ਫੀਸਦੀ ਸੈਂਸਰ ਸਟੀਕ ਤੋਂ ਫੜ ਲੈਂਦਾ ਹੈ ਕਿ ਕਿਸੇ ਨੇ ਕਿੰਨੇ ਸ਼ਰਾਬ ਪੀ ਰੱਖੀ ਹੈ। ਇਸ ਤੋਂ ਜ਼ਿਆਦਾ ਸ਼ਰਾਬ ਪੀ ਕੇ ਅਮਰੀਕਾ ’ਚ ਡਰਾਈਵਿੰਗ ਕਰਨ ’ਤੇ ਪਾਬੰਦੀ ਹੈ।


Karan Kumar

Content Editor

Related News