ਹੁਣ ਬਿਨ੍ਹਾਂ ATM ਤੋਂ ਵੀ ਕੱਢਵਾ ਸਕੋਗੇ ਪੈਸੇ

Saturday, Oct 14, 2017 - 12:50 AM (IST)

ਹੁਣ ਬਿਨ੍ਹਾਂ ATM ਤੋਂ ਵੀ ਕੱਢਵਾ ਸਕੋਗੇ ਪੈਸੇ

ਵਾਸ਼ਿੰਗਟਨ— ਤਕਨਾਲੋਜੀ ਦੇ ਇਸ ਤੇਜ਼ੀ ਨਾਲ ਬਦਲਦੇ ਦੌਰ 'ਚ ਜੇਬ 'ਚ ਰੱਖਿਆ ਸਮਾਰਟਫੋਨ ਸਾਡੇ ਆਲੇ-ਦੁਆਲੇ ਮੌਜੂਦ ਹਰ ਚੀਜ਼ ਨੂੰ ਆਪਣੇ 'ਚ ਸਮੇਟ ਰਿਹਾ ਹੈ। ਹੁਣ ਲੋਕ ਜੇਬ 'ਚ ਸਿਰਫ ਸਮਾਰਟਫੋਨ ਰੱਖ ਕੇ ਆਸਾਨੀ ਨਾਲ ਏ.ਟੀ.ਐੱਮ. ਜਾ ਕੇ ਪੈਸੇ ਕੱਢਵਾ ਸਕਣਗੇ।
ਅਮਰੀਕਾ 'ਚ 5,000 ATM 'ਚ ਦਿੱਤੀ ਗਈ ਸੁਵਿਧਾ
ਐਪਲ ਪੇਅ ਦੇ ਯੂਜ਼ਰ ਬਿਨ੍ਹਾਂ ਕਿਸੇ ਡੇਬਿਟ ਜਾਂ ਕ੍ਰੇਡਿਟ ਕਾਰਡ ਦੀ ਮਦਦ ਨਾਲ ਏ.ਟੀ.ਐੱਮ. ਤੋਂ ਪੈਸੇ ਕੱਢਵਾ ਸਕਦੇ ਹਨ। ਅਰਮੀਕਾ ਦੇ ਤਕਰੀਬਨ 5,000 ਵੇਲਸ ਫਾਰਗੋ ਏ.ਟੀ.ਐੱਮ. 'ਚ ਗਾਹਕਾਂ ਨੂੰ ਇਹ ਸੁਵਿਧਾ ਦਿੱਤੀ ਹੈ। ਜੇਕਰ ਤੁਸੀਂ ਆਪਣਾ ਪਰਸ ਘਰ 'ਚ ਹੀ ਭੁੱਲ ਆਏ ਹੋ ਤਾਂ ਵੀ ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਏ.ਟੀ.ਐੱਮ. ਤੋਂ ਪੈਸੇ ਕੱਢਵਾ ਸਕੋਗੇ। ਇਸ ਦੇ ਲਈ ਤੁਹਾਨੂੰ ਫੋਨ ਆਪਣੇ ਕੋਲ ਰੱਖਣਾ ਹੋਵੇਗਾ। ਬਿਨ੍ਹਾਂ ਕ੍ਰੇਡਿਟ ਜਾਂ ਡੇਬਿਟ ਕਾਰਡ ਤੋਂ ਪੈਸੇ ਕੱਢਵਾਉਣ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਐਪਲ ਪੇਅ ਐਪ ਦਾ ਇਸਤੇਮਾਲ ਕਰਦੇ ਹੋਏ ਫੋਨ 'ਚ ਮੌਜੂਦ ਵਾਲਟ ਫੀਚਰ ਨੂੰ ਐਕਟੀਵ ਕਰਨਾ ਹੋਵੇਗਾ। ਜਿਸ ਤੋਂ ਬਾਅਦ ਨਿਅਰ-ਫੀਲਡ ਕਮਿਊਨੀਕੇਸ਼ਨ (NFC) ਤਕਨੀਕ ਦੇ ਜ਼ਰੀਏ ਟ੍ਰਾਂਜੈਕਸ਼ਨ ਕੀਤੀ ਜਾ ਸਕੇਗੀ। ਐੱਨ.ਐੱਫ.ਸੀ. ਟ੍ਰਾਂਜੈਕਸ਼ਨ ਦੇ ਲਈ ਏ.ਟੀ.ਐੱਮ. 'ਚ ਪਹਿਲੇ ਇਕ ਚਿੱਪ ਇੰਟਸਟਾਲ ਹੋਵੇਗੀ ਜਿਸ ਦੇ ਜ਼ਰੀਏ ਸਾਰਾ ਟ੍ਰਾਂਜੈਕਸ਼ਨ ਕੀਤਾ ਜਾ ਸਕਦਾ ਹੈ।
ਮੋਬਾਈਲ ਪੇਮੈਂਟ ਦੇ ਇਸ ਯੁਗ 'ਚ ਕਾਰਡਲੈੱਸ ਏ.ਟੀ.ਐੱਮ. ਦੀ ਸ਼ੁਰੂਆਤ ਫਿਲਹਾਲ ਅਮਰੀਕਾ 'ਚ ਹੋਈ ਹੈ। ਉਮੀਦ ਹੈ ਕਿ ਇਹ ਸੁਵਿਧਾ ਜਲਦ ਹੀ ਭਾਰਤ ਸਮੇਤ ਦੂਜੇ ਦੇਸ਼ਾਂ 'ਚ ਉਪਲੱਬਧ ਹੋਵੇਗੀ। ਅੱਜ ਜ਼ਿਆਦਾਤਰ ਲੋਕ ਪੇਮੈਂਟ ਐਪ ਦੀ ਮਦਦ ਨਾਲ ਜ਼ਿਆਦਾਤਰ ਬਿੱਲ ਅਤੇ ਪੇਮੈਂਟ ਕਰਦੇ ਹਨ।


Related News