ਹੁਣ ਪਤਨੀਆਂ ਕਰਨਗੀਆਂ ਸ਼ਾਪਿੰਗ ਤੇ ਪਤੀ ਕਰਨਗੇ ਮੌਜ਼, ਦੇਖੋ ਮਾਲ ਦੀਆਂ ਅਜਿਹੀਆਂ ਸਹੂਲਤਾਂ

Monday, Jul 24, 2017 - 03:29 PM (IST)

ਬੀਜਿੰਗ—ਚੀਨ ਦੇ ਸ਼ੰਘਾਈ ਸ਼ਹਿਰ ਵਿਚ ਇਕ ਚੀਨੀ ਸ਼ਾਪਿੰਗ ਮਾਲ ਨੇ ਹਸਬੈਂਡ ਸਟੋਰੇਜ ਪਾਡਸ ਸ਼ੁਰੂ ਕੀਤਾ ਹੈ ਤਾਂ ਕਿ ਜਦੋਂ ਪਤਨੀ ਸ਼ਾਪਿੰਗ ਕਰ ਰਹੀ ਹੋਵੇ ਤਾਂ ਪਤੀ ਨੂੰ ਬੋਰੀਅਤ ਹੋਣ ਤੋਂ ਬਚਾਇਆ ਜਾ ਸਕੇ। ਸ਼ੰਘਾਈ ਦੇ ਗਲੋਬਲ ਹਾਰਬਰ ਸ਼ਾਪਿੰਗ ਸੈਂਟਰ ਵਿਚ ਪਾਰਦਰਸ਼ੀ ਸੇਲ-ਸਰਵਿਸ ਪਾਡਸ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਇਕ ਟੀ.ਵੀ. ਸਕਰੀਨ, ਇਕ ਲੈਦਰ ਮਸਾਜ਼ ਕੁਰਸੀ ਅਤੇ ਗੇਮਾਂ ਹਨ।
ਵਿਅਕਤੀ ਇੱਥੇ ਬੈਠ ਕੇ 90 ਦੇ ਦਹਾਕੇ ਦੇ ਗੇਮ ਖੇਡ ਸਕਦੇ ਹਨ। ਪਾਡਸ ਦੇ ਆਪਰੇਟਰ ਜੋਊ ਨੇ ਦੱਸਿਆ ਕਿ ਆਮ ਤੌਰ 'ਤੇ ਪੁਰਸ਼ ਬੋਰੀਅਤ ਮਹਿਸੂਸ ਕਰਦੇ ਹਨ, ਜਦੋਂ ਉਨ੍ਹਾਂ ਦੀਆਂ ਪਤਨੀਆਂ ਮਾਲ ਵਿੱਚ ਸ਼ਾਪਿੰਗ ਕਰ ਰਹੀ ਹੁੰਦੀਆਂ ਹਨ। ਇਸ ਲਈ ਪੁਰਸ਼ਾਂ ਦੇ ਆਰਾਮ ਲਈ ਇਹ ਪਾਡਸ ਬਣਾਇਆ ਗਿਆ ਹੈ।
ਇੱਥੇ ਪੁਰਸ਼ ਗੇਮ ਖੇਡ ਸਕਦੇ ਹਨ ਅਤੇ ਆਪਣਾ ਮੋਬਾਇਲ ਫੋਨ ਵੀ ਚਾਰਜ ਕਰ ਸਕਦੇ ਹਨ। ਅੱਧੇ ਘੰਟੇ ਦੇ ਇਸ ਪਾਡਸ ਦੀ ਕੀਮਤ ਕਰੀਬ ਦੋ ਸੌ ਰੁਪਏ ਹੈ ਤੇ ਇੱਕ ਘੰਟੇ ਲਈ ਕਰੀਬ ਢਾਈ ਸੌ ਰੁਪਏ ਹੈ। ਇਹ ਪਾਡਸ ਪੁਰਸ਼ਾਂ ਨੂੰ ਖੂਬ ਭਾ ਰਿਹਾ ਹੈ। ਨਾਲ ਹੀ ਉਨ੍ਹਾਂ ਦੀਆਂ ਪਤਨੀਆਂ ਵੀ ਖੁਸ਼ ਹਨ ਕਿਉਂਕਿ ਉਹ ਹੋਰ ਨਿਸ਼ਚਿੰਤ ਹੋਕੇ ਸ਼ਾਪਿੰਗ ਕਰ ਸਕਦੀਆਂ ਹਨ।


Related News