ਹੁਣ ਅਮਰੀਕੀ ਫੌਜ ’ਚ ਵੱਡੀ ਛਾਂਟੀ ਕਰੇਗੀ ਟਰੰਪ ਸਰਕਾਰ

Friday, Apr 04, 2025 - 10:57 PM (IST)

ਹੁਣ ਅਮਰੀਕੀ ਫੌਜ ’ਚ ਵੱਡੀ ਛਾਂਟੀ ਕਰੇਗੀ ਟਰੰਪ ਸਰਕਾਰ

ਵਾਸ਼ਿੰਗਟਨ-ਅਮਰੀਕਾ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਈ ਵਿਭਾਗਾਂ ਨੂੰ ਬੰਦ ਕਰਨ ਅਤੇ ਫੈਡਰਲ ਕਰਮਚਾਰੀਆਂ ਦੀ ਛਾਂਟੀ ਦਾ ਸਿਲਸਿਲਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਨੇ ਸਰਕਾਰੀ ਖਰਚਿਆਂ ਨੂੰ ਘੱਟ ਕਰਨ ਲਈ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦਾ ਗਠਨ ਵੀ ਕੀਤਾ ਸੀ।
ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਰੱਖਿਆ ਵਿਭਾਗ ਫੌਜੀ ਬਲ ਵਿਚ ਕਟੌਤੀ ਕਰਨ ਜਾ ਰਿਹਾ ਹੈ। ਰਿਪੋਰਟ ਵਿਚ 3 ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਅਮਰੀਕੀ ਰੱਖਿਆ ਵਿਭਾਗ ਵਧਦੇ ਵਿੱਤੀ ਦਬਾਅ ਕਾਰਨ ਫੌਜ ਤੋਂ ਲੱਗਭਗ 90,000 ਸਰਗਰਮ ਫੌਜੀਆਂ ਦੀ ਕਟੌਤੀ ’ਤੇ ਵਿਚਾਰ ਕਰ ਰਿਹਾ ਹੈ। ਫਿਲਹਾਲ ਅਮਰੀਕੀ ਫੌਜ ਵਿਚ 45000 ਫੌਜੀ ਸਰਗਰਮ ਰੂਪ ਨਾਲ ਜੁੜੇ ਹਨ। ਕਟੌਤੀ ਤੋਂ ਬਾਅਦ ਇਸ ਨੂੰ 3,60,000 ਤੋਂ 4,20,000 ਕੀਤੇ ਜਾਣ ਦੀ ਸੰਭਾਵਨਾ ਹੈ।


author

DILSHER

Content Editor

Related News