ਹੁਣ ਸਾਊਦੀ ਅਰਬ 'ਚ ਔਰਤਾਂ ਨੂੰ ਮਿਲਿਆ ਫੌਜ 'ਚ ਭਰਤੀ ਹੋਣ ਦਾ ਅਧਿਕਾਰ

10/03/2019 9:43:50 PM

ਦੋਹਾ - ਸਾਊਦੀ ਅਰਬ 'ਚ ਹੁਣ ਔਰਤਾਂ ਦੀ ਫੌਜ ਦੀ ਸਾਰੀਆਂ ਯੂਨਿਟਾਂ 'ਚ ਭਰਤੀ ਹੋ ਸਕੇਗੀ। ਰੱਖਿਆ ਮੰਤਰਾਲੇ ਦੀ ਭਰਤੀ ਕਰਨ ਵਾਲੀ ਯੂਨਿਟ ਨੇ ਦੱਸਿਆ ਕਿ ਔਰਤਾਂ ਹੁਣ ਨੌ-ਸੈਨਾ, ਥਲ ਸੈਨਾ ਅਤੇ ਹਵਾਈ ਫੌਜ 'ਚ ਸ਼ਾਮਲ ਹੋ ਸਕਦੀਆਂ ਹਨ। ਰੱਖਿਆ ਮੰਤਰਾਲੇ 'ਚ ਇਕ ਸਾਬਕਾ ਅਧਿਕਾਰੀ ਹਸਨ ਅਲ ਸ਼ਹਿਹਰੀ ਨੇ ਆਖਿਆ ਕਿ ਔਰਤਾਂ ਨੂੰ ਰੱਖਿਆ ਖੇਤਰ 'ਚ ਭਰਤੀ ਹੋਣ ਦੀ ਇਜਾਜ਼ਤ ਦੇਣਾ ਸਹੀ ਦਿਸ਼ਾ 'ਚ ਲਿਆ ਗਿਆ ਬਹੁਤ ਵੱਡਾ ਫੈਸਲਾ ਹੈ।

ਜ਼ਿਕਰਯੋਗ ਹੈ ਕਿ ਔਰਤਾਂ ਲਈ ਸਖਤ ਕਾਨੂੰਨ ਵਾਲੇ ਦੇਸ਼ ਸਾਊਦੀ ਅਰਬ 'ਚ ਇਹ ਫੈਸਲੇ ਔਰਤਾਂ ਦੇ ਪ੍ਰਤੀ ਰਵੱਈਆ ਅਤੇ ਉਨ੍ਹਾਂ ਨੂੰ ਕੰਮ 'ਚ ਹੱਲਾਸ਼ੇਰੀ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਕੜੀ 'ਚ ਸ਼ਾਮਲ ਹੈ। ਇਸ ਤੋਂ ਪਹਿਲਾਂ ਸਾਊਦੀ 'ਚ ਔਰਤਾਂ ਨੂੰ ਵਾਹਨ ਚਲਾਉਣ ਅਤੇ ਯਾਤਰਾ ਕਰਨ ਦੌਰਾਨ ਕਿਸੇ ਮਰਦ ਦੇ ਨਾਲ ਹੋਣ ਦੇ ਕਾਨੂੰਨ ਨੂੰ ਵੀ ਹਟਾਉਣ ਦਾ ਫੈਸਲਾ ਲਿਆ ਗਿਆ ਸੀ। ਇਹ ਸਭ ਫੈਸਲੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ 2030 ਤੱਕ ਉਤਸ਼ਾਹੀ ਆਰਥਿਕ ਸੁਧਾਰ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਤਹਿਤ ਲਏ ਜਾ ਰਹੇ ਹਨ ਤਾਂ ਜੋ ਸਾਊਦੀ ਅਰਬ ਆਉਣ ਵਾਲੇ ਸਾਲਾਂ 'ਚ ਸਿਰਫ ਤੇਲ ਨਿਰਯਾਤ 'ਤੇ ਹੀ ਨਿਰਭਰ ਨਾ ਰਹੇ।


Khushdeep Jassi

Content Editor

Related News