ਹੁਣ ਪਾਕਿ ਦੇ ਵਿਦੇਸ਼ ਮੰਤਰੀ ਨੇ ਦਿੱਤਾ ਬਿਆਨ, 'ਨਹੀਂ ਲਈ ਜਾਵੇਗੀ 20 ਡਾਲਰ ਫੀਸ'

Friday, Nov 08, 2019 - 10:30 PM (IST)

ਹੁਣ ਪਾਕਿ ਦੇ ਵਿਦੇਸ਼ ਮੰਤਰੀ ਨੇ ਦਿੱਤਾ ਬਿਆਨ, 'ਨਹੀਂ ਲਈ ਜਾਵੇਗੀ 20 ਡਾਲਰ ਫੀਸ'

ਲਾਹੌਰ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਕਰਤਾਰਪੁਰ ਪ੍ਰੇਮ ਦਾ ਇਕ ਗਲਿਆਰਾ ਹੈ ਅਤੇ ਸ਼ਨੀਵਾਰ ਨੂੰ ਹੋਣ ਵਾਲਾ ਪ੍ਰੋਗਰਾਮ ਇਤਿਹਾਸਕ ਹੋਵੇਗਾ। ਕੁਰੈਸ਼ੀ ਨੇ ਅੱਗੇ ਆਖਿਆ ਕਿ ਕਰਤਾਰਪੁਰ 'ਚ ਐਂਟਰ ਕਰਨ ਨੂੰ ਲੈ ਕੇ ਭਾਰਤ ਦੇ ਨਾਲ ਹੋਏ ਸਮਝੌਤੇ ਦੇ ਪ੍ਰਾਵਧਾਨ ਦੇ ਅਨੁਰੂਪ ਪਾਸਪੋਰਟ ਜ਼ਰੂਰੀ ਹੋਵੇਗਾ। ਉਨ੍ਹਾਂ ਇਹ ਜ਼ਰੂਰ ਭਰੋਸਾ ਦਿੱਤਾ ਕਿ 9 ਅਤੇ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਤੋਂ ਕੋਈ ਸਰਵਿਸ ਫੀਸ ਨਹੀਂ ਵਸੂਲੀ ਜਾਵੇਗੀ ਭਾਵ 20 ਡਾਲਰ ਫੀਸ (ਕਰੀਬ 1400 ਰੁਪਏ) ਨਹੀਂ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਆਖਿਆ ਹੈ ਕਿ ਕਰਤਾਰਪੁਰ ਗਲਿਆਰੇ ਦੇ ਰਸਤੇ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਨਾਲ ਪਾਸਪੋਰਟ ਲਿਆਉਣਾ ਹੋਵੇਗਾ। ਵੀਰਵਾਰ ਨੂੰ ਮੀਡੀਆ 'ਚ ਆਈ ਇਕ ਖਬਰ 'ਚ ਇਹ ਆਖਿਆ ਗਿਆ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਪਵਿੱਤਰ ਗੁਰਦੁਆਰਾ ਦਰਬਾਰ ਸਾਹਿਬ ਆਉਣ ਲਈ ਸਿਰਫ ਇਕ ਕਾਨੂੰਨੀ ਪਛਾਣ ਪੱਤਰ ਦੀ ਜ਼ਰੂਰਤ ਹੋਵੇਗੀ।


author

Khushdeep Jassi

Content Editor

Related News