ਹੁਣ ਕੁਵੈਤ ਨੇ ਉੱਤਰ ਕੋਰੀਆ ਦੇ ਰਾਜਦੂਤ ਨੂੰ ਦੇਸ਼ ਛੱਡਣ ਲਈ ਕਿਹਾ

09/17/2017 10:58:07 PM

ਕੁਵੈਤ ਸਿਟੀ — ਅਮਰੀਕਾ ਦੇ ਸਹਿਯੋਗੀ ਦੇਸ਼ ਕੁਵੈਤ ਨੇ ਵੀ ਉੱਤਰ ਕੋਰੀਆ ਦੇ ਰਾਜਦੂਤ ਨੂੰ ਇਕ ਮਹੀਨੇ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਨਾਲ ਹੀ ਉਸ ਨੇ ਉੱਤਰ ਕੋਰੀਆ ਦੇ ਨਾਲ ਆਪਣੇ ਡਿਪਲੋਮੈਟ ਸਬੰਧਾਂ ਦਾ ਪੱਧਰ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਇਸ ਦਾ ਮਤਲਬ ਇਹ ਹੈ ਕਿ ਕੁਵੈਤ ਹੁਣ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਯਾਂਗ ਸਥਿਤ ਆਪਣੇ ਦੂਤਾਵਾਸ 'ਚ ਜੂਨੀਅਰ ਅਫਸਰ ਦੀ ਨਿਯੁਕਤੀ ਕਰੇਗਾ। 3 ਸਤੰਬਰ ਨੂੰ ਹਾਈਡ੍ਰੋਜਨ ਬੰਬ ਦੇ ਪਰੀਖਣ ਤੋਂ ਬਾਅਦ ਕੁਵੈਤ ਤੀਜਾ ਦੇਸ਼ ਹੈ, ਜਿਸ ਨੇ ਉੱਤਰ ਕੋਰੀਆ ਦੇ ਨਾਲ ਆਪਣੇ ਡਿਪਲੋਮੈਟ ਸਬੰਧਾਂ 'ਚ ਤਿਲਖੀ ਦਿਖਾਈ ਹੈ। 
ਇਸ ਤੋਂ ਪਹਿਲਾਂ ਮੈਕਸੀਕੋ ਅਤੇ ਪੇਰੂ ਉੱਤਰ ਕੋਰੀਆ ਦੇ ਰਾਜਦੂਤਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਹਿ ਚੁੱਕੇ ਹਨ। ਕੁਵੈਤ ਦੇ ਅਮੀਰ ਸ਼ੇਖ ਸਬਾ ਅਲ-ਅਹਿਮਦ-ਅਲ-ਸਬਾ ਹਾਲ ਹੀ 'ਚ ਅਮਰੀਕਾ ਦੀ ਯਾਤਰਾ 'ਤੇ ਗਏ ਸਨ। ਉਨ੍ਹਾਂ ਨੂੰ ਅਮਰੀਕਾ ਦਾ ਖਾਸ ਮੰਨਿਆ ਜਾਂਦਾ ਹੈ। 
ਸੂਤਰਾਂ ਮੁਤਾਬਕ ਕੁਵੈਤ ਹਲੇਂ ਉਨ੍ਹਾਂ ਉੱਤਰ ਕੋਰੀਆਈ ਕਰਮੀਆਂ ਦੇ ਵੀ ਵਰਕ ਪਰਮਿਟ ਰੱਦ ਨਹੀਂ ਕਰੇਗਾ, ਜਿਹੜੇ ਉਸ ਦੇ ਦੇਸ਼ 'ਚ ਕੰਮ ਕਰਦੇ ਹਨ। ਕੁਵੈਤ 'ਚ ਕਰੀਬ ਢਾਈ ਹਜ਼ਾਰ ਉੱਤਰ ਕੋਰੀਆਈ ਲੋਕ ਕੰਮ ਕਰਦੇ ਹਨ। ਜਦਕਿ ਇਸ ਤੋਂ ਕਿਤੇ ਜ਼ਿਆਦਾ ਕੰਮ ਕਰਨ ਦੇ ਇਛੁੱਕ ਹਨ। ਨਾਲ ਹੀ ਕੁਵੈਤ ਉੱਤਰ ਕੋਰੀਆ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਵੀ ਵੀਜ਼ਾ ਜਾਰੀ ਨਹੀਂ ਕਰੇਗਾ। ਸੂਤਰਾਂ ਮੁਤਾਬਕ ਕੁਵੈਤ ਦੀ ਯੋਜਨਾ ਉੱਤਰ ਕੋਰੀਆ ਦੇ ਨਾਲ ਵਪਾਰ ਸਬੰਧ ਤੋੜਨ ਅਤੇ ਉਸ ਨਾਲ ਹਵਾਈ ਯਾਤਾਯਾਤ ਮੁਲੱਤਵੀ ਕਰਨ ਦੀ ਵੀ ਹੈ।


Related News