ਹੁਣ ਦੁਬਈ 'ਚ ਬਣੇਗਾ 'Female Burj Khalifa' ਮਾਲ ਦੇ ਅੰਦਰ ਚੱਲਣਗੀਆਂ ਕਾਰਾਂ
Tuesday, Feb 06, 2024 - 01:19 PM (IST)
ਦੁਬਈ: ਏਮਾਰ ਐਂਡ ਨੂਨ ਕੰਪਨੀ ਦੇ ਸੰਸਥਾਪਕ ਮੁਹੰਮਦ ਅਲਾਬਬਰ ਨੇ ਦੁਬਈ ਵਿੱਚ ਇੱਕ 'ਫੀਮੇਲ ਬੁਰਜ ਖਲੀਫਾ' ਬਣਾਉਣ ਦਾ ਐਲਾਨ ਕੀਤਾ ਹੈ। ਮੁਹੰਮਦ ਨੇ ਸ਼ਾਰਜਾਹ ਐਂਟਰਪ੍ਰਿਨਿਓਰਸ਼ਿਪ ਫੈਸਟੀਵਲ (SEF) 2024 ਵਿੱਚ ਕਿਹਾ ਕਿ ਦੁਬਈ ਕ੍ਰੀਕ ਹਾਰਬਰ ਵਿੱਚ ਇੱਕ ਨਵਾਂ ਮਾਲ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਇਲੈਕਟ੍ਰਿਕ ਕਾਰਾਂ ਚਲਾਈਆਂ ਜਾ ਸਕਣਗੀਆਂ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਰਾਂ ਕਿਸੇ ਮਾਲ ਵਿੱਚ ਦਾਖਲ ਹੋ ਸਕਣਗੀਆਂ। ਇਸ ਲਈ ਇਹ ਬਹੁਤ ਅਨੋਖਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਏਮਾਰ ਇੱਕ ਉੱਚਾ ਟਾਵਰ ਵੀ ਬਣਾਏਗਾ, ਜੋ ਬੁਰਜ ਖਲੀਫਾ ਤੋਂ ਛੋਟਾ ਹੋਵੇਗਾ। ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਟਾਵਰ ਦੀ ਪਹਿਲੀ ਝਲਕ ਅਗਲੇ ਕੁਝ ਮਹੀਨਿਆਂ ਵਿੱਚ ਸਾਹਮਣੇ ਆਵੇਗੀ। ਕੰਪਨੀ ਕ੍ਰੀਕ ਟਾਵਰ ਨੂੰ ਬੁਰਜ ਖਲੀਫਾ ਦਾ 'ਫੀਮੇਲ' ਸੰਸਕਰਣ ਮੰਨਦੀ ਹੈ। ਇਹ 60 ਲੱਖ ਵਰਗ ਮੀਟਰ ਤੋਂ ਵੱਧ ਦੇ ਖੇਤਰ ਨੂੰ ਕਵਰ ਕਰੇਗਾ ਅਤੇ ਉਨ੍ਹਾਂ ਨੂੰ ਇਸ ਨਾਲ ਨਵਾਂ ਸ਼ਹਿਰ ਬਣਨ ਉਮੀਦ ਹੈ। ਮੁਹੰਮਦ ਨੇ ਇਸ ਦੌਰਾਨ ਕਿਹਾ, ਇਹ ਯੂ.ਏ.ਈ ਦੀ ਸਭ ਤੋਂ ਉੱਚੀ ਇਮਾਰਤ ਨਹੀਂ ਹੋਵੇਗੀ। ਸਾਡੀ ਕੰਪਨੀ ਨੇ ਉਸ ਸਥਾਨ 'ਤੇ ਇਕ ਕਿਲੋਮੀਟਰ ਉੱਚਾ ਟਾਵਰ ਬਣਾਉਣ ਦੀ ਆਪਣੀ ਯੋਜਨਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸਾਡੀਆਂ ਇਮਾਰਤਾਂ ਸਿਰਫ 50 ਮੰਜ਼ਿਲਾਂ ਉੱਚੀਆਂ ਹਨ ਤਾਂ ਸਾਨੂੰ ਇੱਕ ਕਿਲੋਮੀਟਰ ਉੱਚਾ ਟਾਵਰ ਬਣਾਉਣ ਦੀ ਕੀ ਲੋੜ ਹੈ। ਅਜਿਹੇ 'ਚ ਅਸੀਂ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ।
'ਏਮਾਰ ਕਾਰਨ ਬਦਲ ਗਈ ਜ਼ਿੰਦਗੀ'
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ, ਟਰੂਡੋ ਸਮੇਤ ਗਲੋਬਲ ਨੇਤਾਵਾਂ ਨੇ ਬ੍ਰਿਟੇਨ ਦੇ ਕਿੰਗ ਚਾਰਲਸ III ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
66 ਸਾਲਾ ਮੁਹੰਮਦ ਨੇ ਕਿਹਾ ਕਿ ਏਮਾਰ ਦੇ ਜਨਤਕ ਤੌਰ 'ਤੇ ਸੂਚੀਬੱਧ ਕੰਪਨੀ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਹੁਤ ਬਦਲ ਗਈ ਹੈ। ਜੇਕਰ ਤੁਹਾਡੀ ਸੂਚੀਬੱਧ ਕੰਪਨੀ ਹੈ ਅਤੇ ਤੁਹਾਨੂੰ ਹਰ 90 ਦਿਨਾਂ ਵਿੱਚ ਲੋਕਾਂ ਨੂੰ ਦੱਸਣਾ ਪੈਂਦਾ ਹੈ ਕਿ ਤੁਸੀਂ ਕੀ ਕੀਤਾ ਹੈ, ਤਾਂ ਇਹ ਇੱਕ ਵੱਡੀ ਚੁਣੌਤੀ ਹੈ। ਤੁਸੀਂ ਛੁਪਾ ਨਹੀਂ ਸਕਦੇ। ਅੱਜਕੱਲ੍ਹ ਮੈਂ ਕਿਸੇ ਵੀ ਸ਼ਹਿਰ ਵਿੱਚ ਜਾਂਦਾ ਹਾਂ ਅਤੇ ਉੱਥੇ ਕੋਈ ਖ਼ਬਰ ਆਉਂਦੀ ਹੈ ਤਾਂ ਸਟਾਕ ਐਕਸਚੇਂਜ ਤੋਂ ਇੱਕ ਚਿੱਠੀ ਆਉਂਦੀ ਹੈ ਕਿ ਮੈਂ ਉੱਥੇ ਕੀ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਉਸ ਨੇ ਹਮੇਸ਼ਾ ਇਸ ਚੁਣੌਤੀ ਦਾ ਆਨੰਦ ਮਾਣਿਆ ਹੈ ਕਿਉਂਕਿ ਇਸ ਨੇ ਉਸ ਨੂੰ ਅਨੁਸ਼ਾਸਨ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।