ਕੈਨੇਡਾ ਦੇ ਇਸ ਸ਼ਹਿਰ ਨੇ ਵਧਾਇਆ ਭਾਰਤੀਆਂ ਦਾ ਮਾਣ, ਕੀਤਾ ਇਹ ਐਲਾਨ

08/02/2017 3:25:11 PM

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇ 20 ਜੁਲਾਈ ਨੂੰ ਹੋਏ ਇਕ ਪ੍ਰੋਗਰਾਮ ਦੌਰਾਨ ਫੈਸਲਾ ਲਿਆ ਹੈ ਕਿ ਉਹ ਨਵੰਬਰ ਮਹੀਨੇ ਨੂੰ 'ਹਿੰਦੂ ਹੈਰੀਟੇਜ ਮੰਥ' ਭਾਵ 'ਹਿੰਦੂ ਵਿਰਾਸਤੀ ਮਹੀਨੇ' ਵਜੋਂ ਮਨਾਇਆ ਕਰਨਗੇ। ਦੁਨੀਆ ਭਰ 'ਚ ਰਹਿ ਰਹੇ ਹਿੰਦੂਆਂ ਨੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟ ਕੀਤੀ ਹੈ। 

PunjabKesari
ਸੂਬੇ ਓਨਟਾਰੀਓ ਨੂੰ ਹਿੰਦੂ ਭਾਈਚਾਰੇ ਦਾ ਗੜ੍ਹ ਕਿਹਾ ਜਾਂਦਾ ਹੈ। ਇੱਥੇ ਪਹਿਲਾਂ ਤੋਂ ਹੀ ਨਵੰਬਰ ਮਹੀਨੇ ਨੂੰ ਹਿੰਦੂ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਹਿੰਦੂ-ਕੈਨੇਡੀਅਨਜ਼ ਨੇ ਕੈਨੇਡਾ ਦੇ ਕਈ ਅਧਾਰਿਆਂ ਭਾਵ ਪੜ੍ਹਾਈ, ਵਿਗਿਆਨ, ਰਾਜਨੀਤੀ ਅਤੇ ਵਪਾਰ 'ਚ ਵੱਡਾ ਯੋਗਦਾਨ ਪਾਇਆ ਹੈ। ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ 2 ਨਵੰਬਰ ਨੂੰ ਬਰੈਂਪਟਨ ਹਾਲ 'ਚ ਦੁਪਹਿਰ ਸਮੇਂ ਖਾਸ ਪ੍ਰੋਗਰਾਮ ਕੀਤਾ ਜਾਵੇਗਾ। 'ਕੈਨੇਡੀਅਨ ਹਿੰਦੂ ਐਸੋਸੀਏਸ਼ਨ' ਅਤੇ ਹੋਰ ਭਾਈਚਾਰੇ ਦੇ ਮੈਂਬਰ ਇਸ 'ਚ ਹਿੱਸਾ ਲੈਣਗੇ। 


Related News