ਦਿਲਜੀਤ ਦੋਸਾਂਝ ਨੇ ਦੁਨੀਆ ਭਰ ’ਚ ਵਧਾਇਆ ਪੰਜਾਬੀਆਂ ਦਾ ਰੁਤਬਾ, ਹਾਸਲ ਕੀਤਾ ਇਹ ਖਿਤਾਬ

Wednesday, Jun 19, 2024 - 12:38 PM (IST)

ਦਿਲਜੀਤ ਦੋਸਾਂਝ ਨੇ ਦੁਨੀਆ ਭਰ ’ਚ ਵਧਾਇਆ ਪੰਜਾਬੀਆਂ ਦਾ ਰੁਤਬਾ, ਹਾਸਲ ਕੀਤਾ ਇਹ ਖਿਤਾਬ

ਜਲੰਧਰ (ਬਿਊਰੋ) - ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਵਰਲਡ ਫੇਮਸ  Jimmy Fallon ਦੇ ਸ਼ੋਅ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀਆਂ ਚੁਲਬੁਲੀਆਂ ਗੱਲਾਂ ਨਾਲ ਸ਼ੋਅ 'ਚ ਰੌਣਕਾਂ ਲਾਈਆਂ। ਇਸ ਦੌਰਾਨ ਦੋਸਾਂਝਾਵਾਲੇ ਨੇ ਗੋਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ। ਉਥੇ ਹੀ ਹੁਣ ਇਕ ਹੋਰ ਖ਼ਬਰ ਆ ਰਹੀ ਹੈ, ਜਿਸ ਨੂੰ ਜਾਣ ਕੇ ਦਿਲਜੀਤ ਦੇ ਫੈਨਜ਼ ਬਾਗੋ ਬਾਗ ਹੋ ਗਏ ਹਨ। ਜੀ ਹਾਂ, ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਭਾਰਤ ਦਾ ਰੁਤਬਾ ਵਧਾਇਆ ਹੈ। ਦਰਅਸਲ, Vogue Paris ਮੈਗਜ਼ੀਨ ਨੇ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਸਭ ਤੋਂ Stylish Man ਦਾ ਦਰਜਾ ਹੈ, ਜੋ ਆਪਣੇ ਆਪ 'ਚ ਹੀ ਇਕ ਵੱਡੀ ਗੱਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੁਸਾਂਝਾਵਾਲੇ ਦੀ ਫੈਸ਼ਨ ਸੈਂਸ, ਕੋਚੇਲਾ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਤਾਰੀਫ਼ ਕੀਤੀ। 

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ਭਾਰਤ ਦਾ ਮਾਣ ਵਧਾਇਆ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਕਈ ਰਿਕਾਰਡ ਕਾਇਮ ਕਰਕੇ ਭਾਰਤ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕਰ ਚੁੱਕੇ ਹਨ।

ਦਿਲਜੀਤ ਨੇ Jimmy Fallon ਦੇ ਸ਼ੋਅ ਦੀਆਂ ਕੁਝ ਵੀਡੀਓਜ਼ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਵੀਡੀਓ 'ਚ ਉਹ ਜਿੰਮੀ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਨੇ ਗੀਤ ਵੀ ਗਾਏ ਸਨ। ਜਦੋਂ ਦਿਲਜੀਤ ਦੋਸਾਂਝ ਸ਼ੋਅ 'ਚ ਪਹੁੰਚੇ ਤਾਂ ਜਿੰਮੀ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਕੀਤੀ ਅਤੇ ਕਿਹਾ- ਪੰਜਾਬੀ ਆ ਗਏ ਓਏ। 

ਇਹ ਖ਼ਬਰ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Shivani Bassan

Content Editor

Related News