ਕੈਨੇਡਾ ਦੇ ਇਸ ਖੇਤਰ ''ਚ ਹੋ ਤਾਂ ਜਾਣ ਲਓ ਸਖ਼ਤ ਨਿਯਮ, ਲੱਗ ਨਾ ਜਾਵੇ ਭਾਰੀ ਜੁਰਮਾਨਾ

09/19/2020 10:08:36 AM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵੱਧਦੇ ਨਜ਼ਰ ਆ ਰਹੇ ਹਨ। ਦੋ ਮਹੀਨਿਆਂ ਤੋਂ ਚਿਤਾਵਨੀਆਂ ਦੇ ਕੇ ਥੱਕ ਚੁੱਕੇ ਓਟਾਵਾ ਅਧਿਕਾਰੀਆਂ ਨੇ ਮਾਸਕ ਨਾ ਲਾਉਣ ਵਾਲਿਆਂ ਲਈ ਭਾਰੀ ਜੁਰਮਾਨਾ ਲਾਉਣ ਦਾ ਪ੍ਰਬੰਧ ਕੀਤਾ ਹੈ। ਓਟਾਵਾ ਬਾਇਲਾਅ ਅਧਿਕਾਰੀਆਂ ਮੁਤਾਬਕ ਜਿਹੜੇ ਲੋਕ ਇਨਡੋਰ ਪਬਲਿਕ ਸਥਾਨ 'ਤੇ ਮਾਸਕ ਨਹੀਂ ਲਗਾਉਣਗੇ, ਉਨ੍ਹਾਂ ਨੂੰ 240 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ।
 PunjabKesari
ਸਿਟੀ ਕੌਂਸਲ ਨੇ 15 ਜੁਲਾਈ ਨੂੰ ਇਕ ਕੱਚਾ ਨਿਯਮ ਬਣਾਇਆ ਸੀ ਜਿਸ ਦੌਰਾਨ ਉਹ ਲੋਕਾਂ ਨੂੰ ਨੱਕ, ਮੂੰਹ ਤੇ ਠੋਡੀ ਢੱਕ ਕੇ ਰੱਖਣ ਦੇ ਫਾਇਦੇ ਸਮਝਾਉਂਦੇ ਸਨ। ਪਰ ਹੁਣ ਕੈਨੇਡਾ ਦੀ ਰਾਜਧਾਨੀ ਓਟਾਵਾ ਕੋਰਨਾ ਦਾ ਗੜ੍ਹ ਬਣ ਗਈ ਹੈ ਤੇ ਅਧਿਕਾਰੀਆਂ ਨੇ 250 ਤੋਂ ਵੱਧ ਜ਼ੁਬਾਨੀ ਚਿਤਾਵਨੀਆਂ ਦੇਣ ਦੇ ਬਾਅਦ ਜੁਰਮਾਨਾ ਠੋਕਣ ਦਾ ਪ੍ਰਬੰਧ ਕਰ ਲਿਆ ਹੈ। ਮੇਅਰ ਜਿਮ ਵਾਟਸਨ ਨੇ ਕਿਹਾ ਕਿ ਹੁਣ ਚਿਤਾਵਨੀਆਂ ਦੇ ਦਿਨ ਗਏ ਤੇ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਚਿਤਾਵਨੀ ਨਾ ਮੰਨਣ ਵਾਲੇ ਵਿਅਕਤੀ ਨੂੰ 240 ਡਾਲਰ ਦੀ ਟਿਕਟ ਜਾਰੀ ਹੋਵੇਗੀ। ਇਸ ਦੇ ਇਲਾਵਾ ਬਿਜ਼ਨਸ ਜਾਂ ਪ੍ਰਾਪਟੀ ਦੇ ਮਾਲਕ ਨੂੰ 490 ਡਾਲਰ ਦੀ ਜੁਰਮਾਨਾ ਟਿਕਟ ਜਾਰੀ ਹੋਵੇਗੀ। 

ਦਫ਼ਤਰਾਂ ਦੇ ਅੰਦਰ ਕੰਮ ਕਰਨ ਵਾਲੇ, ਜਿੰਮ, ਹੋਟਲ ਤੇ ਰੈਸਟੋਰੈਂਟਾਂ ਵਿਚ ਮਾਸਕ ਲਗਾਉਣਾ ਜ਼ਰੂਰੀ ਹੈ। ਸਕੂਲਾਂ ਤੇ ਚਾਈਲਡ ਕੇਅਰ ਸੈਂਟਰਾਂ ਵਿਚ ਇਸ ਲਈ ਵੱਖਰਾ ਪ੍ਰਬੰਧ ਹੈ। 


Lalita Mam

Content Editor

Related News