ਕਿੰਗ ਚਾਰਲਸ ਛੱਡ ਦੇਣਗੇ ਆਪਣਾ ਤਾਜ! ਨੋਸਟ੍ਰਾਡੇਮਸ ਨੇ ਨਵੇਂ ਉਤਰਾਧਿਕਾਰੀ ਬਾਰੇ ਕੀਤੀ ਸੀ ਭਵਿੱਖਬਾਣੀ
Friday, Sep 16, 2022 - 12:27 PM (IST)
ਲੰਡਨ (ਬਿਊਰੋ): ਭਵਿੱਖ ਦੱਸਣ ਵਾਲਾ ਫ੍ਰਾਂਸੀਸੀ ਨੋਸਟ੍ਰਾਡੇਮਸ, ਜਿਸ ਦੀਆਂ ਕਈ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ, ਨੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਤੀਜੇ ਬਾਰੇ ਵੀ ਭਵਿੱਖਬਾਣੀ ਕੀਤੀ ਹੈ। ਜੇਕਰ ਨੋਸਟ੍ਰਾਡੇਮਸ ਦੀ ਗੱਲ ਮੰਨੀ ਜਾਵੇ ਤਾਂ ਕਿੰਗ ਚਾਰਲਸ ਆਪਣਾ ਤਾਜ ਤਿਆਗ ਦੇਣਗੇ ਅਤੇ ਉਸ ਤੋਂ ਬਾਅਦ ਜਿਸ ਨੂੰ ਵੀ ਇਹ ਜ਼ਿੰਮੇਵਾਰੀ ਮਿਲੇਗੀ, ਉਸ ਦਾ ਨਾਂ ਸੱਚਮੁੱਚ ਹੀ ਹੈਰਾਨ ਕਰ ਦੇਣ ਵਾਲਾ ਹੋਵੇਗਾ। ਨੋਸਟ੍ਰਾਡੇਮਸ ਨੇ 1555 ਵਿੱਚ ਘੋਸ਼ਣਾ ਕੀਤੀ ਸੀ ਕਿ ਮਹਾਰਾਣੀ ਐਲਿਜ਼ਾਬੈਥ ਸਾਲ 2022 ਵਿੱਚ 94 ਸਾਲ ਦੀ ਉਮਰ ਵਿੱਚ ਮਰ ਜਾਵੇਗੀ। ਉਨ੍ਹਾਂ ਦੀ ਇਹ ਭਵਿੱਖਬਾਣੀ 467 ਸਾਲ ਬਾਅਦ 8 ਸਤੰਬਰ ਨੂੰ ਸੱਚ ਸਾਬਤ ਹੋਈ। ਹੁਣ ਉਸ ਦੀ ਕਿੰਗ ਚਾਰਲਸ ਬਾਰੇ ਕੀਤੀ ਭਵਿੱਖਬਾਣੀ ਨੇ ਸਾਰਿਆਂ ਦੀ ਉਤਸੁਕਤਾ ਵਧਾ ਦਿੱਤੀ ਹੈ।
ਕਿੰਗ ਚਾਰਲਸ ਦੇ ਖ਼ਿਲਾਫ਼ ਪ੍ਰਦਰਸ਼ਨ
2005 ਵਿੱਚ ਮਾਰੀਓ ਰੀਡਿੰਗ ਦੀ ਇੱਕ ਕਿਤਾਬ ਆਈ ਸੀ, ਜੋ 16ਵੀਂ ਸਦੀ ਦੇ ਭਵਿੱਖ ਦੱਸਣ ਵਾਲੇ ਨੋਸਟ੍ਰਾਡੇਮਸ ਦਾ ਸਭ ਤੋਂ ਵੱਡਾ ਮਾਹਰ ਹੈ। ਚਾਰਲਸ ਬਾਰੇ ਇਸ ਕਿਤਾਬ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ। ਰੀਡਿੰਗ ਅਨੁਸਾਰ ਕਿੰਗ ਚਾਰਲਸ ਨੂੰ 74 ਸਾਲ ਦੀ ਉਮਰ ਵਿੱਚ ਬ੍ਰਿਟੇਨ ਦੀ ਰਾਜਸ਼ਾਹੀ ਮਿਲੀ ਹੈ। ਨੋਸਟ੍ਰਾਡੇਮਸ ਦੀ ਭਵਿੱਖਬਾਣੀ ਅਨੁਸਾਰ ਚਾਰਲਸ ਰਾਜਾ ਬਣਨ ਤੋਂ ਤੁਰੰਤ ਬਾਅਦ ਅਸਤੀਫਾ ਦੇ ਦੇਵੇਗਾ।ਕਿਉਂਕਿ ਉਸ ਦੇ ਬਾਦਸ਼ਾਹ ਬਣਨ ਨਾਲ ਦੇਸ਼ ਦੇ ਕਈ ਲੋਕ ਨਿਰਾਸ਼ ਹਨ। ਰਾਜਕੁਮਾਰੀ ਡਾਇਨਾ ਤੋਂ ਤਲਾਕ, ਉਸ ਦੀ ਉਮਰ ਅਤੇ ਅਜਿਹੇ ਕੁਝ ਹੋਰ ਮੁੱਦਿਆਂ ਕਾਰਨ ਜਨਤਾ ਚਾਰਲਸ ਦੇ ਵਿਰੁੱਧ ਹੋਵੇਗੀ। ਇਸ ਤੋਂ ਬਾਅਦ ਚਾਰਲਸ ਨੂੰ ਰਾਜਸ਼ਾਹੀ ਛੱਡਣ ਲਈ ਮਜਬੂਰ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਿੰਸ ਵਿਲੀਅਮ ਬਾਦਸ਼ਾਹ ਨਹੀਂ ਬਣੇਗਾ ਪਰ ਉਨ੍ਹਾਂ ਦੇ ਛੋਟੇ ਬੇਟੇ ਪ੍ਰਿੰਸ ਹੈਰੀ ਨੂੰ ਗੱਦੀ ਮਿਲੇਗੀ। 38 ਸਾਲ ਦੀ ਉਮਰ 'ਚ ਹੈਰੀ ਬਾਦਸ਼ਾਹ ਬਣ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਨੇੜੇ ਖੜ੍ਹਾ ਸ਼ਾਹੀ ਗਾਰਡ ਅਚਾਨਕ ਹੋਇਆ ਬੇਹੋਸ਼ (ਵੀਡੀਓ ਵਾਇਰਲ)
ਟਾਪੂਆਂ ਦਾ ਰਾਜਾ
ਰੀਡਿੰਗ ਨੇ ਨੋਸਟ੍ਰਾਡੇਮਸ ਦੀ ਕਵਿਤਾ ਵਿਚ 'ਦੀਪਾਂ ਦਾ ਰਾਜਾ' ਸ਼ਬਦ ਵਰਤਿਆ ਹੈ। ਇਹ ਇੱਕ ਕਵਿਤਾ ਹੈ ਜੋ ਕਹਿੰਦੀ ਹੈ ਕਿ ਰਾਜਾ ਚਾਰਲਸ III ਦੇ ਰਾਜ ਦੇ ਸ਼ੁਰੂ ਵਿੱਚ ਬਹੁਤ ਸਾਰੇ ਰਾਸ਼ਟਰਮੰਡਲ ਟੁੱਟ ਜਾਣਗੇ। ਉਹ ਬ੍ਰਿਟਿਸ਼ ਸ਼ਾਸਨ ਤੋਂ ਵੱਖ ਹੋ ਕੇ ਆਪਣੇ ਸੁਤੰਤਰ ਰਾਜ ਦਾ ਐਲਾਨ ਕਰਨਗੇ। ਰੀਡਿੰਗ ਨੇ ਦਾਅਵਾ ਕੀਤਾ ਕਿ ਪ੍ਰਿੰਸ ਚਾਰਲਸ 2022 'ਚ ਜਦੋਂ 74 ਸਾਲ ਦੇ ਹੋਣਗੇ ਉਦੋਂ ਉਹਨਾਂ ਨੂੰ ਗੱਦੀ ਮਿਲੇਗੀ। ਪਰ ਉਸਦੇ ਖਿਲਾਫ ਕੁਝ ਗੱਲਾਂ ਨੂੰ ਲੈ ਕੇ ਬ੍ਰਿਟਿਸ਼ ਜਨਤਾ ਦਾ ਗੁੱਸਾ ਵੀ ਸਾਹਮਣੇ ਆਵੇਗਾ।ਇਸ ਗੁੱਸੇ ਅਤੇ ਆਪਣੀ ਵਧਦੀ ਉਮਰ ਨੂੰ ਦੇਖਦਿਆਂ ਚਾਰਲਸ ਨੂੰ ਰਾਜਸ਼ਾਹੀ ਛੱਡਣੀ ਪਵੇਗੀ। ਇਸ ਤੋਂ ਬਾਅਦ ਪ੍ਰਿੰਸ ਵਿਲੀਅਮ ਰਾਜਾ ਬਣ ਜਾਵੇਗਾ।
ਹਿਟਲਰ ਤੋਂ ਲੈ ਕੇ 9/11 ਦੀ ਭਵਿੱਖਬਾਣੀ ਤੱਕ
ਪਰ ਇਸੇ ਕਿਤਾਬ ਦੇ ਇੱਕ ਹੋਰ ਐਡੀਸ਼ਨ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ ਜੋ ਡਰਾਮੇ ਨਾਲ ਭਰਪੂਰ ਹੈ। ਇਹ ਕਹਿੰਦਾ ਹੈ ਕਿ ਚਾਰਲਸ ਤੋਂ ਗੱਦੀ ਇੱਕ ਅਜਿਹੇ ਆਦਮੀ ਕੋਲ ਜਾਵੇਗੀ, ਜਿਸ ਨੇ ਕਦੇ ਰਾਜਾ ਬਣਨ ਦੀ ਕਲਪਨਾ ਵੀ ਨਹੀਂ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਪ੍ਰਿੰਸ ਹੈਰੀ ਹੋਵੇਗਾ। ਰੀਡਿੰਗ ਦੇ ਅਨੁਸਾਰ ਵਿਲੀਅਮ ਕਿਸੇ ਕਾਰਨ ਕਰਕੇ ਸ਼ਾਹੀ ਭੂਮਿਕਾ ਲੈਣ ਤੋਂ ਇਨਕਾਰ ਕਰ ਦੇਵੇਗਾ। ਇਹ ਨੋਸਟ੍ਰਾਡੇਮਸ ਸੀ ਜਿਸ ਨੇ ਅਡੌਲਫ ਹਿਟਲਰ ਦੇ ਉਭਾਰ, ਲੰਡਨ ਦੀ ਮਹਾਨ ਅੱਗ, ਸਾਬਕਾ ਅਮਰੀਕੀ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੀ ਮੌਤ ਅਤੇ 9/11 ਦੀ ਭਵਿੱਖਬਾਣੀ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।