ਨਾਰਵੇ ਦੇ ਸਮਰਾਟ ਨੂੰ ਓਸਲੋ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ
Friday, Sep 25, 2020 - 07:00 PM (IST)

ਕੋਪੇਨਹੇਗਨ (ਏ.ਪੀ.)- ਨਾਰਵੇ ਦੇ 83 ਸਾਲਾ ਸਮਰਾਟ ਹੇਰਾਲਡ ਪੰਚਮ ਨੂੰ ਓਸਲੋ ਦੇ ਮੁੱਖ ਹਸਪਤਾਲ ਵਿਚ ਸ਼ੁੱਕਰਵਾਰ ਨੂੰ ਦਾਖਲ ਕਰਵਾਇਆ ਗਿਆ। ਨਾਰਵੇ ਦੇ ਰਾਜਮਹਲ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਰਾਜਮਹਲ ਨੇ ਹੇਰਾਲਡ ਪੰਚਮ ਦੀ ਸਿਹਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਰਾਜਮਹਲ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਉੱਤਰਾਧਿਕਾਰੀ ਰਾਜਕੁਮਾਰ ਹਾਕੂਨ ਨੇ ਨਾਰਵੇ ਸਰਕਾਰ ਦੇ ਨਾਲ ਤੈਅ ਮੀਟਿੰਗਾਂ ਸਣੇ ਆਪਣੇ ਪਿਤਾ ਦੇ ਸਾਰੇ ਫਰਜ਼ ਸੰਭਾਲ ਲਏ ਹਨ।
ਜ਼ਿਕਰਯੋਗ ਹੈ ਕਿ 17 ਜਨਵਰੀ 1991 ਵਿਚ ਹੇਰਾਲਡ ਪੰਚਮ ਨੇ ਪਿਤਾ ਅਤੇ ਨਾਰਵੇ ਦੇ ਉਸ ਸਮੇਂ ਦੇ ਰਾਜਾ ਓਲਵ ਦੇ ਦਿਹਾਂਤ ਤੋਂ ਬਾਅਦ ਗੱਦੀ ਸੰਭਾਲੀ ਸੀ। ਹੇਰਾਲਡ 14ਵੀਂ ਸਦੀ ਤੋਂ ਹੁਣ ਤੱਕ ਦੇ ਪਹਿਲੇ ਨਾਰਵੇ ਵਿਚ ਮੂਲ ਰੂਪ ਨਾਲ ਜਨਮੇ ਰਾਜਾ ਹਨ। ਉਨ੍ਹਾਂ ਨੇ ਇਕ ਰਾਜਕੁਮਾਰ ਹੁੰਦੇ ਹੋਏ ਆਮ ਲੜਕੀ ਨਾਲ ਵਿਆਹ ਕੀਤਾ ਅਤੇ ਸਾਲ 2011 ਵਿਚ ਉਸ ਸਮੇਂ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ ਜਦੋਂ ਐਂਡਰਸ ਬੇਹੇਰਿੰਗ ਬ੍ਰੇਵਿਕ ਵਲੋਂ ਕੀਤੀ ਗਈ ਸਮੂਹਿਕ ਕਤਲ ਤੋਂ ਬਾਅਦ ਉਨ੍ਹਾਂ ਨੇ ਦੇਸ਼ਵਾਸੀਆਂ ਦੇ ਨਾਲ ਸ਼ੋਕ ਦੀ ਅਗਵਾਈ ਕੀਤੀ। ਸਾਲ 2016 ਵਿਚ ਹੇਰਾਲਡ ਨੇ ਆਪਣੇ ਭਾਸ਼ਣ ਵਿਚ ਸਮਲਿੰਗੀ ਅਧਿਕਾਰਾਂ ਅਤੇ ਵਿਵਿਧਤਾ ਦੀ ਹਮਾਇਤ ਕੀਤੀ ਜਿਸ ਨਾਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਿਆ ਹੋਇਆ।