ਨਾਰਵੇ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਖ਼ਤਰੇ 'ਚ UK ਤੋਂ ਉਡਾਣਾਂ 'ਤੇ ਰੋਕ ਹਟਾਈ
Friday, Jan 01, 2021 - 06:52 PM (IST)
ਓਸਲੋ- ਨਾਰਵੇ ਨੇ ਬ੍ਰਿਟੇਨ ਤੋਂ ਉਡਾਣਾਂ 'ਤੇ ਆਪਣੀ ਪਾਬੰਦੀ ਹਟਾ ਦਿੱਤੀ ਹੈ, ਜੋ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਖ਼ਤਰੇ ਨੂੰ ਰੋਕਣ ਲਈ ਲਾਈ ਗਈ ਸੀ। ਉੱਥੇ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2 ਜਨਵਰੀ ਤੋਂ ਬ੍ਰਿਟਿਸ਼ ਦੇ ਜਹਾਜ਼ਾਂ ਨੂੰ ਉਤਰਨ ਦੀ ਆਗਿਆ ਦਿੱਤੀ ਜਾ ਰਹੀ ਹੈ।
ਯੂਰਪੀ ਦੇਸ਼ਾਂ ਵੱਲੋਂ ਯੂ. ਕੇ. ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕਣ ਤੋਂ ਬਾਅਦ ਨਾਰਵੇ ਨੇ 21 ਦਸੰਬਰ ਨੂੰ ਬ੍ਰਿਟੇਨ ਤੋਂ ਉਡਾਣਾਂ 'ਤੇ ਰੋਕ ਲਾ ਦਿੱਤੀ ਸੀ।
ਹਾਲਾਂਕਿ, ਓਸਲੋ ਨੇ ਐਲਾਨ ਕੀਤਾ ਹੈ ਕਿ ਦੋ ਜਨਵਰੀ ਤੋਂ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਵਿਡ-19 ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਵੀਰਵਾਰ ਨੂੰ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਵੀਰਵਾਰ ਨੂੰ ਕਿਹਾ, “ਜੇਕਰ ਨਾਰਵੇ ਵਿਚ ਨਵਾਂ ਸਟ੍ਰੇਨ ਫੈਲਣਾ ਸ਼ੁਰੂ ਹੁੰਦਾ ਹੈ ਤਾਂ ਪੂਰੀ ਤਰ੍ਹਾਂ ਤਾਲਾਬੰਦੀ ਲਾ ਦਿੱਤੀ ਜਾਵੇਗੀ।" ਗੌਰਤਲਬ ਹੈ ਕਿ ਬ੍ਰਿਟੇਨ ਵੱਲੋਂ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਕਰਨ ਮਗਰੋਂ ਲਗਭਗ 50 ਦੇਸ਼ਾਂ ਨੇ ਉੱਥੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਾ ਦਿੱਤੀ ਸੀ। ਭਾਰਤ ਨੇ ਵੀ 7 ਜਨਵਰੀ ਤੱਕ ਇਹ ਰੋਕ ਲਾਈ ਹੈ। ਹਾਲਾਂਕਿ, ਨੈਗੇਟਿਵ ਰਿਪੋਰਟ ਦੀ ਸ਼ਰਤ ਨਾਲ ਦੇਸ਼ਾਂ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ।