ਅਜੀਬ ਸ਼ੌਂਕ ਕਾਰਨ ਇੰਟਰਨੈੱਟ ਸੈਂਸੇਸ਼ਨ ਬਣੀ ਮਹਿਲਾ, ਵੀਡੀਓ ਵਾਇਰਲ

05/20/2019 3:46:04 PM

ਓਸੀਓ (ਬਿਊਰੋ)— ਨਾਰਵੇ ਦੀ ਇਕ ਮਹਿਲਾ ਆਪਣੇ ਅਜੀਬ ਸ਼ੌਂਕ ਕਾਰਨ ਸੋਸ਼ਲ ਮੀਡੀਆ ਸਟਾਰ ਬਣੀ ਹੋਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਹਿਲਾ ਘੋੜੇ ਵਾਂਗ ਦੌੜਦੀ ਹੈ। ਮਹਿਲਾ ਆਪਣੇ ਦੋ ਪੈਰਾਂ ਅਤੇ ਦੋ ਹੱਥਾਂ ਨਾਲ ਉਸੇ ਤਰ੍ਹਾਂ ਦੌੜਦੀ ਹੈ ਜਿਸ ਤਰ੍ਹਾਂ ਘੋੜਾ ਦੌੜਦਾ ਹੈ। ਸੋਸ਼ਲ ਮੀਡੀਆ 'ਤੇ ਮਹਿਲਾ ਦੇ ਵੀਡੀਓ ਨੂੰ ਕਰੀਬ 2 ਕਰੋੜ ਲੋਕ ਦੇਖ ਚੁੱਕੇ ਹਨ। ਮਹਿਲਾ ਵੱਲੋਂ ਟਵੀਟ ਕੀਤੇ ਗਏ ਇਕ ਵੀਡੀਓ ਨੂੰ ਕਰੀਬ 1 ਕਰੋੜ 80 ਲੱਖ ਲੋਕ ਦੇਖ ਚੁੱਕੇ ਹਨ। ਇੰਸਟਾਗ੍ਰਾਮ 'ਤੇ ਮਹਿਲਾ ਨੇ ਅਜਿਹੇ ਕਈ ਵੀਡੀਓਜ਼ ਜਾਰੀ ਕੀਤੇ ਹਨ। 

 

ਮਹਿਲਾ ਦਾ ਨਾਮ ਆਇਲਾ ਕਿਰਸਟਿਨ ਹੈ। ਕੁਝ ਵੈਬਸਾਈਟ ਨੇ ਮਹਿਲਾ ਨੂੰ ਨਵਾਂ ਇੰਟਰਨੈੱਟ ਸੈਂਸੈਸ਼ਨ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮਹਿਲਾ ਦਾ ਵੀਡੀਓ ਸਭ ਤੋਂ ਪਹਿਲਾਂ ਜਰਮਨੀ ਵਿਚ ਟਵਿੱਟਰ 'ਤੇ ਵਾਇਰਲ ਹੋਇਆ ਸੀ। ਵੀਡੀਓ ਵਿਚ ਕਰਸਟਿਨ ਆਪਣੇ ਦੋਵੇਂ ਹੱਥਾਂ ਅਤੇ ਪੈਰਾਂ ਦੀ ਮਦਦ ਨਾਲ ਬਿਲਕੁੱਲ ਘੋੜੇ ਦੀ ਮੁਦਰਾ ਵਿਚ ਆਉਂਦੀ ਹੈ ਅਤੇ ਉਸੇ ਵਾਂਗ ਕੱਚੀਆਂ ਸੜਕਾਂ ਅਤੇ ਖੇਤਾਂ ਵਿਚ ਦੌੜਦੀ, ਤੁਰਦੀ ਅਤੇ ਛਾਲਾਂ ਮਾਰਦੀ ਹੈ।

 

 
 
 
 
 
 
 
 
 
 
 
 
 
 
 
 

A post shared by Ayla (@_jump_to_the_stars_and_back_) on May 16, 2019 at 10:19am PDT

ਇਸ ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ 'ਕੋਈ ਨਹੀਂ, ਬਿਲਕੁੱਲ ਕੋਈ ਨਹੀਂ ਹੌਰਸ ਲੇਡੀ'। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰ 3 ਹਫਤੇ ਪਹਿਲਾਂ ਮਹਿਲਾ ਨੇ ਘੋੜੇ ਵਾਂਗ ਦੌੜਦੇ ਹੋਏ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। 

 

 
 
 
 
 
 
 
 
 
 
 
 
 
 

💚☘️

A post shared by Ayla (@_jump_to_the_stars_and_back_) on Apr 19, 2019 at 6:35am PDT

ਪਰ ਇੰਸਟਾਗ੍ਰਾਮ 'ਤੇ ਟਰੋਲ ਹੋਣ ਕਾਰਨ ਉਨ੍ਹਾਂ ਨੇ ਥੋੜ੍ਹੇ ਸਮੇਂ ਬਾਅਦ ਵਾਪਸੀ ਕੀਤੀ। ਭਾਵੇਂਕਿ ਕਿਰਸਟਿਨ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਨਹੀਂ। ਯੂ-ਟਿਊਬ ਸਰਚ ਤੋਂ ਪਤਾ ਚੱਲਦਾ ਹੈ ਕਿ ਅੰਨਾ ਸਲੈਂਡਰ ਨਾਮ ਦੀ ਮਹਿਲਾ ਜਨਵਰੀ 2013 ਵਿਚ ਅਜਿਹਾ ਵੀਡੀਓ ਸ਼ੇਅਰ ਕਰ ਚੁੱਕੀ ਹੈ। ਕਿਰਸਟਿਨ ਨੇ ਇਕ ਇਨਸਾਈਡਰ ਨੂੰ ਦੱਸਿਆ,''ਜਦੋਂ ਮੈਂ 4 ਸਾਲ ਦੀ ਸੀ ਤਾਂ ਮੈਨੂੰ ਕੁੱਤਿਆਂ ਨਾਲ ਬਹੁਤ ਪਿਆਰ ਸੀ। ਮੈਂ ਉਨ੍ਹਾਂ ਵਾਂਗ ਹੀ ਹਰਕਤਾਂ ਕਰਦੀ ਸੀ। ਉਨ੍ਹਾਂ ਵਾਂਗ ਭੱਜਣ ਦੀ ਕੋਸ਼ਿਸ਼ ਕਰਦੀ ਸੀ। ਉਸ ਦੇ ਬਾਅਦ ਮੈਨੂੰ ਘੋੜੇ ਚੰਗੇ ਲੱਗਣ ਲੱਗੇ ਤਾਂ ਮੈਂ ਉਨ੍ਹਾਂ ਵਾਂਗ ਦੌੜਨਾ ਸਿੱਖਣਾ ਸ਼ੁਰੂ ਕਰ ਦਿੱਤਾ।''


Vandana

Content Editor

Related News