ਉੱਤਰੀ ਕੋਰੀਆਈ ਨੇਤਾ ਕਿਮ ਨੇ ਪਤਨੀ ਨਾਲ ਪ੍ਰੋਗਰਾਮ ''ਚ ਕੀਤੀ ਸ਼ਿਰਕਤ, ਦਰਸ਼ਕਾਂ ਨੇ ਕੀਤਾ ਸਵਾਗਤ
Wednesday, Feb 02, 2022 - 01:14 PM (IST)

ਸਿਓਲ (ਭਾਸ਼ਾ): ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਆਪਣੀ ਪਤਨੀ ਦੇ ਨਾਲ ਰਾਜਧਾਨੀ ਪਯੋਂਗਯਾਂਗ ਵਿੱਚ ਲੂਨਰ ਨਵੇਂ ਸਾਲ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਜਿੱਥੇ ਦਰਸ਼ਕਾਂ ਅਤੇ ਕਲਾਕਾਰਾਂ ਨੇ ਰਾਸ਼ਟਰੀ ਸ਼ਕਤੀ ਦੇ 'ਨਵੇਂ ਯੁੱਗ'' ਦੀ ਸ਼ੁਰੂਆਤ ਲਈ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉੱਤਰੀ ਕੋਰੀਆ ਦੀ ਅਧਿਕਾਰਤ ਮੀਡੀਆ ਜਨਵਰੀ 'ਚ ਕੁਝ ਮਿਜ਼ਾਈਲ ਪਰੀਖਣਾਂ ਦੇ ਬਾਅਦ ਕਿਮ ਦੀ ਤਾਨਾਸ਼ਾਹ ਅਗਵਾਈ ਨੂੰ ਦਿਖਾਉਂਦੀ ਰਹੀ ਹੈ। ਕੁਝ ਮਾਹਰ ਇਹਨਾਂ ਮਿਜ਼ਾਈਲ ਪਰੀਖਣਾਂ ਨੂੰ ਪ੍ਰਮਾਣੂ ਗੱਲਬਾਤ ਵਿੱਚ ਗਤੀਰੋਧ ਨੂੰ ਲੈਕੇ ਅਮਰੀਕਾ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਦੇ ਹਨ।
ਕੋਰੀਅਨ ਸੈਂਟਰਲ ਨਿਊਜ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਿਮ ਅਤੇ ਉਨ੍ਹਾਂ ਦੀ ਪਤਨੀ ਦਾ ਮੰਗਲਵਾਰ ਨੂੰ ਸਮਾਗਮ ਲਈ ਪਯੋਂਗਯਾਂਗ ਦੇ ਵਿਸ਼ਾਲ ਮੈਨਸੂਡੇ ਆਰਟ ਖੀਏਟਰ ਵਿੱਚ ਪਹੁੰਚਣ ਦੇ ਬਾਅਦ ''ਜ਼ੋਰਦਾਰ ਸਵਾਗਤ'' ਕੀਤਾ ਗਿਆ। ਕੇਸੀਐਨ ਨੇ ਦੱਸਿਆ ਕਿ ਦਰਸ਼ਕਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕਿਮ ''ਲੋਕਾਂ ਦੇ ਆਦਰਸ਼ਾਂ ਅਤੇ ਖੁਸ਼ਹਾਲੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਦੀ ਇੱਛਾ ਨੂੰ ਅਸਲੀਅਤ ਵਿੱਚ ਬਦਲ ਕੇ ਦੇਸ਼ ਵਿੱਚ ਇੱਕ ਨਵੀਂ ਦੁਨੀਆ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸ਼ੁਰੂ ਹੋਈ ਮੁਹਿੰਮ, 11 ਹਜ਼ਾਰ ਲੋਕਾਂ ਨੇ ਕੀਤੇ ਦਸਤਖ਼ਤ
ਉੱਤਰੀ ਕੋਰੀਆਈ ਟੀਵੀ ਨੇ ਮੰਗਲਵਾਰ ਨੂੰ ਇੱਕ ਨਵੇਂ ਡਾਕਊਮੈਂਟਰੀ ਵਿਚ ਦਿਖਾਇਆ ਕਿ ਕਿਮ ਇੱਕ ਸਫੈਦ ਘੋੜੇ 'ਤੇ ਸਵਾਰ ਹੋਕੇ ਇੱਕ ਜੰਗਲ ਵਿਚੋਂ ਲੰਘ ਰਹੇ ਹਨ, ਜੋ ਦੇਸ਼ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਰਾਸ਼ਟਰਵਾਦੀ ਰਾਜ ਸੱਤਾ ਦੇ ਸੰਕੇਤ ਹਨ। ਇਹ ਡਾਕਊਮੈਂਟਰੀ 2021 ਵਿੱਚ ਵਾਇਰਸ ਵਿਰੋਧੀ ਮੁਹਿੰਮਾਂ, ਨਿਰਮਾਣ ਪ੍ਰਾਜੈਕਟਾਂ ਅਤੇ ਹਥਿਆਰ ਵਿਕਸਿਤ ਕਰਨ ਸਮੇਤ ਹਾਸਲ ਕੀਤੀਆਂ ਗਈਆਂ ਉਹਨਾਂ ਦੀਆਂ ਕਥਿਤ ਉਪਲਬਧੀਆਂ 'ਤੇ ਬਣਾਈ ਗਈ ਹੈ।