ਉੱਤਰੀ ਕੋਰੀਆ ਨੇ ਕੀਤੀ ਜੰਗਬੰਦੀ ਦੀ ਉਲੰਘਣਾ : ਯੂ. ਐੱਨ. ਸੀ.

11/22/2017 11:11:25 AM

ਸੋਲ (ਵਾਰਤਾ)— ਸੰਯੁਕਤ ਰਾਸ਼ਟਰ ਕਮਾਂਡ (ਯੂ. ਐੱਨ. ਸੀ.) ਨੇ ਉੱਤਰੀ ਕੋਰੀਆ 'ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਯੂ. ਐੱਨ. ਸੀ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉੱਤਰੀ ਕੋਰੀਆ ਦੇ ਫੌਜੀਆਂ ਨੇ ਬੀਤੀ 13 ਨਵੰਬਰ ਨੂੰ ਇਕ ਭਗੌੜੇ ਫੌਜੀ ਦਾ ਪਿੱਛਾ ਕਰਦੇ ਹੋਏ ਦੋਵੇਂ ਕੋਰੀਆਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਯੂ. ਐੱਨ. ਸੀ. ਨੇ ਇਕ ਫੁਟੇਜ ਜਾਰੀ ਕੀਤੀ ਹੈ, ਜਿਸ ਵਿਚ ਇਕ ਉੱਤਰੀ ਕੋਰੀਆਈ ਫੌਜੀ ਕੁਝ ਸੈਕੰਡ ਤੱਕ ਸੀਮਾ ਪਾਰ ਕਰਦਾ ਨਜ਼ਰ ਆ ਰਿਹਾ ਹੈ, ਜਦਕਿ ਹੋਰ ਫੌਜੀ ਦੱਖਣੀ ਕੋਰੀਆ ਦੀ ਸੀਮਾ ਵੱਲ ਭੱਜ ਰਹੇ ਫੌਜੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਂਦੇ ਦਿੱਸ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਉੱਤਰੀ ਕੋਰੀਆ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News