ਉੱਤਰ ਕੋਰੀਆ ਨੇ ਪਾਣੀ ਦੇ ਅੰਦਰ ਹਮਲਾ ਕਰਨ ਵਾਲੇ ਪ੍ਰਮਾਣੂ ਡਰੋਨ ਦਾ ਕੀਤਾ ਪ੍ਰੀਖਣ
Friday, Mar 24, 2023 - 04:37 PM (IST)
ਪਿਓਂਗਯਾਂਗ- ਉੱਤਰੀ ਕੋਰੀਆ ਨੇ ਪਾਣੀ ਦੇ ਅੰਦਰ ਹਮਲਾ ਕਰਨ ਦੇ ਸਮਰੱਥ ਪ੍ਰਮਾਣੂ ਡਰੋਨ ਦਾ ਪ੍ਰੀਖਣ ਕੀਤਾ ਹੈ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐੱਨ.ਏ) ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਡਰੋਨ ਨੂੰ ਮੰਗਲਵਾਰ ਨੂੰ ਰਿਵੋਨ ਕਾਊਂਟੀ ਦੇ ਤੱਟ 'ਤੇ ਇਕ ਡਰਿੱਲ ਲਈ ਤਾਇਨਾਤ ਕੀਤਾ ਗਿਆ ਸੀ, ਡਰਿੱਲ ਦੇ ਦੌਰਾਨ ਉੱਤਰੀ ਕੋਰੀਆਈ ਡਰੋਨ ਨੇ 59 ਘੰਟੇ 12 ਮਿੰਟ ਤੱਕ ਪਾਣੀ ਦੇ ਅੰਦਰ ਦੌਰਾ ਕੀਤਾ ਅਤੇ ਸ਼ੁੱਕਰਵਾਰ ਨੂੰ ਆਪਣੇ ਪੂਰਬੀ ਤੱਟ ਤੋਂ ਪਾਣੀ ਅੰਦਰ ਧਮਾਕਾ ਕੀਤਾ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਰਿਪੋਰਟ ਮੁਤਾਬਕ ਇਹ ਡਰੋਨ ਇੰਨਾ ਖਤਰਨਾਕ ਹੈ ਕਿ ਇਸ ਦੇ ਹਮਲੇ ਨਾਲ ਪਾਣੀ ਦੇ ਅੰਦਰ ਸੁਨਾਮੀ ਨੂੰ ਲਿਆਂਦਾ ਜਾ ਸਕਦਾ ਹੈ। ਯੁੱਧ ਦੇ ਸਮੇਂ ਦੁਸ਼ਮਣ ਦੀ ਜਲ ਸੈਨਾ ਨੂੰ ਤਬਾਅ ਕਰਨ ਦੇ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਤਿਆਰ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਓਂਗਯਾਂਗ ਨੇ ਦੋ ਹਵਾਸਲ-1 ਅਤੇ ਦੋ ਹਵਾਸਲ-2 ਰਣਨੀਤਕ ਕਰੂਜ਼ ਮਿਜ਼ਾਈਲਾਂ ਦੇ ਪ੍ਰੀਖਣ ਦੀ ਵੀ ਪੁਸ਼ਟੀ ਕੀਤੀ, ਜੋ ਕਿ ਨਕਲੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਸੀ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਸਮਾਚਾਰ ਏਜੰਸੀ ਦੇ ਅਨੁਸਾਰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਨਿੱਜੀ ਤੌਰ 'ਤੇ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸ ਦੇ ਜਵਾਬ 'ਚ ਇਹ ਪ੍ਰੀਖਣ ਕੀਤਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।