ਉੱਤਰੀ ਕੋਰੀਆ ਵਲੋਂ ਇਕ ਹੋਰ ਪ੍ਰੀਖਣ ਕਰਨਾ ਹੈਰਾਨੀਜਨਕ : ਟਰੰਪ

12/08/2019 1:53:14 PM

ਵਾਸ਼ਿੰਗਟਨ— ਉੱਤਰੀ ਕੋਰੀਆ ਨੇ ਸੋਹਾਏ ਉਪਗ੍ਰਹਿ ਪ੍ਰੀਖਣ ਸਥਾਨ ਤੋਂ ਇਕ ਬਹੁਤ ਮਹੱਤਵਪੂਰਣ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆਈ ਸਰਕਾਰੀ ਮੀਡੀਆ ਦੀ ਰਿਪੋਰਟ 'ਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਦੁਸ਼ਮਣੀ ਵਾਲੇ ਢੰਗ ਨਾਲ ਪੇਸ਼ ਆਉਣਾ ਹੈਰਾਨੀਜਨਕ ਹੈ।

ਪ੍ਰੀਖਣ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਗੱਲਬਾਤ ਬੰਦ ਹੈ। ਸੰਯੁਕਤ ਰਾਸ਼ਟਰ 'ਚ ਪਿਯੋਂਗਯਾਂਗ ਦੇ ਰਾਜਦੂਤ ਵਲੋਂ ਅਮਰੀਕਾ ਨਾਲ ਗੱਲ 'ਚ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਗੱਲ ਨਾ ਕੀਤੇ ਜਾਣ ਦੇ ਬਿਆਨ ਦੇ ਕੁੱਝ ਘੰਟਿਆਂ ਬਾਅਦ ਹੀ ਟਰੰਪ ਨੇ ਇਹ ਟਿੱਪਣੀ ਕੀਤੀ।

ਉੱਤਰੀ ਕੋਰੀਆ ਦੀ ਰਾਸ਼ਟਰੀ ਵਿਗਿਆਨ ਅਕੈਡਮੀ ਦੇ ਇਕ ਬੁਲਾਰੇ ਨੇ ਕਿਹਾ ਕਿ 7 ਦਸੰਬਰ 2019 ਨੂੰ ਸੋਹਾਏ ਪ੍ਰੀਖਣ ਵਾਲੇ ਸਥਾਨ ਤੋਂ ਇਹ ਬਹੁਤ ਮਹੱਤਵਪੂਰਣ ਪ੍ਰੀਖਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦੇ ਰਾਜਦੂਤ ਕਿਮ ਜੋਂਗ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸਾਨੂੰ ਹੁਣ ਅਮਰੀਕਾ ਨਾਲ ਲੰਬੀ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਪ੍ਰਮਾਣੂ ਨਿਸ਼ਸਤਰੀਕਰਣ 'ਤੇ ਗੱਲਬਾਤ ਪਹਿਲਾਂ ਹੀ

ਠੱਪ ਪਈ ਹੈ। ਇਸ ਦੇ ਕੁੱਝ ਘੰਟਿਆਂ ਬਾਅਦ ਪੱਤਰਕਾਰਾਂ ਦੇ ਇਕ ਸਵਾਲ 'ਤੇ ਟਰੰਪ ਨੇ ਕਿਹਾ ਕਿ ਅਸੀਂ ਉੱਤਰੀ ਕੋਰੀਆ 'ਤੇ ਵਿਚਾਰ ਕਰਾਂਗੇ। ਉੱਤਰੀ ਕੋਰੀਆ ਦਾ ਦੁਸ਼ਮਣੀ ਭਰਿਆ ਢੰਗ ਨਾਲ ਪੈਸ਼ ਆਉਣਾ ਹੈਰਾਨੀਜਨਕ ਹੈ।

ਟਰੰਪ ਨੇ ਕਿਹਾ ਕਿ ਕਿਮ ਨਾਲ ਮੇਰੇ ਚੰਗੇ ਸਬੰਧ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਇਸ ਨੂੰ ਜਾਰੀ ਰੱਖਣਾ ਚਾਹਾਂਗੇ। ਉਨ੍ਹਾਂ ਨੂੰ ਪਤਾ ਹੈ ਕਿ ਮੈਂ ਚੋਣਾਂ ਦੀ ਤਿਆਰੀ ਕਰਨੀ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਸ 'ਚ ਦਖਲ ਦੇਣਾ ਚਾਹੁਣਗੇ ਪਰ ਸਾਨੂੰ ਦੇਖਣਾ ਪਵੇਗਾ ਕਿ ਕੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਉਨ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਕਈ ਵਾਰ ਬੇਨਤੀਜਾ ਗੱਲਬਾਤ ਕਰ ਚੁੱਕੇ ਹਨ ਪਰ ਹੁਣ ਇਹ ਗੱਲਬਾਤ ਬੰਦ ਹੈ।


Related News