ਉੱਤਰ ਕੋਰੀਆ ਨੇ ਪ੍ਰਮਾਣੂ ਗੱਲਬਾਤ ਨੂੰ ਦੱਸਿਆ ਬੇਨਤੀਜਾ

Sunday, Oct 06, 2019 - 01:26 PM (IST)

ਉੱਤਰ ਕੋਰੀਆ ਨੇ ਪ੍ਰਮਾਣੂ ਗੱਲਬਾਤ ਨੂੰ ਦੱਸਿਆ ਬੇਨਤੀਜਾ

ਹੇਲਸਿੰਕੀ— ਉੱਤਰ ਕੋਰੀਆ ਦੇ ਮੁੱਖ ਵਾਰਤਾਕਾਰ ਨੇ ਕਿਹਾ ਕਿ ਅਮਰੀਕਾ ਦੇ ਨਾਲ ਪ੍ਰਮਾਣੂ ਗੱਲਬਾਤ ਬੇਨਤੀਜਾ ਰਹੀ, ਉਥੇ ਹੀ ਵਾਸ਼ਿੰਗਟਨ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੇ ਵਿਚਾਲੇ ਸਵਿਡਨ 'ਚ 'ਚੰਗੀ ਗੱਲਬਾਤ' ਹੋਈ ਹੈ। ਉੱਤਰ ਕੋਰੀਆ ਦੇ ਵਾਰਤਾਕਾਰ ਕਿਮ ਮਾਯੋਂਗ ਗਿਲ ਨੇ ਕਿਹਾ ਕਿ ਸਟਾਕਹੋਮ 'ਚ ਸ਼ਨੀਵਾਰ ਨੂੰ ਹੋਈ ਗੱਲਬਾਤ 'ਉਮੀਦ ਮੁਤਾਬਕ ਨਹੀਂ ਰਹੀ ਤੇ ਬੇਨਤੀਜਾ ਖਤਮ ਹੋ ਗਈ। ਮੈਂ ਇਸ ਨਾਲ ਨਿਰਾਸ਼ ਹਾਂ।'

ਉੱਤਰ ਕੋਰੀਆਈ ਦੂਤਘਰ ਦੇ ਬਾਹਰ ਉਨ੍ਹਾਂ ਨੇ ਕਿਹਾ ਕਿ ਇਹ ਬੇਨਤੀਜਾ ਅਮਰੀਕਾ ਕਾਰਨ ਖਤਮ ਹੋਈ ਕਿਉਂਕਿ ਉਨ੍ਹਾਂ ਨੇ ਆਪਣਾ ਪੁਰਾਣਾ ਰੁਖ ਤੇ ਰਵੱਈਆ ਅਪਣਾਏ ਰੱਖਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਫਰਵਰੀ 'ਚ ਵਿਅਤਨਾਮ 'ਚ ਖਤਮ ਹੋਈ ਗੱਲਬਾਤ ਦੇ ਬੇਨਤੀਜਾ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਚਾਲੇ ਪਹਿਲੀ ਵਾਰ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਹੋਈ। ਫਰਵਰੀ ਦੀ ਗੱਲਬਾਤ ਤੋਂ ਬਾਅਦ ਹਾਲਾਂਕਿ ਟਰੰਪ ਨੇ ਕੋਰੀਆਈ ਸਰਹੱਦ 'ਤੇ ਅਚਾਨਕ ਜੂਨ 'ਚ ਮੁਲਾਕਾਤ ਕੀਤੀ ਸੀ। ਉੱਤਰ ਕੋਰੀਆ ਨੇ ਆਪਣੇ ਮਿਜ਼ਾਇਲ ਤੇ ਹੋਰ ਹਥਿਆਰਾਂ ਦੇ ਪ੍ਰੀਖਣ ਸ਼ੁਰੂ ਕਰ ਦਿੱਤੇ ਹਨ। ਕਰੀਬ ਤਿੰਨ ਸਾਲ ਬਾਅਦ ਬੁੱਧਵਾਰ ਨੂੰ ਉਸ ਨੇ ਇਕ ਮਿਜ਼ਾਇਲ ਦਾ ਪ੍ਰੀਖਣ ਕੀਤਾ, ਜੋ ਸ਼ਾਇਦ ਪਣਡੁੱਬੀ ਰਾਹੀਂ ਦਾਗੀ ਗਈ ਬੈਲਿਸਟਿਕ ਮਿਜ਼ਾਇਲ ਸੀ।


author

Baljit Singh

Content Editor

Related News