ਉੱਤਰੀ ਕੋਰੀਆ 'ਚ ਕੋਰੋਨਾ ਦੇ ਸ਼ੱਕੀ ਮਾਮਲਿਆਂ ਕਾਰਨ ਮਚੀ ਹਾਹਾਕਾਰ, 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਮਾਮਲੇ ਦਰਜ

Thursday, May 19, 2022 - 12:10 PM (IST)

ਉੱਤਰੀ ਕੋਰੀਆ 'ਚ ਕੋਰੋਨਾ ਦੇ ਸ਼ੱਕੀ ਮਾਮਲਿਆਂ ਕਾਰਨ ਮਚੀ ਹਾਹਾਕਾਰ, 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਮਾਮਲੇ ਦਰਜ

ਸਿਓਲ (ਏਜੰਸੀ)- ਉੱਤਰੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਸ਼ੱਕੀ ਲੱਛਣਾਂ ਵਾਲੇ 2,62,270 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਸੰਕ੍ਰਮਣ ਦੇ ਕਰੀਬ 20 ਲੱਖ ਸ਼ੱਕੀ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਉੱਤਰੀ ਕੋਰੀਆ ਨੇ ਕੋਵਿਡ-19 ਗਲੋਬਲ ਮਹਾਮਾਰੀ ਫੈਲਣ ਦੇ 2 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਬੀਤੇ ਵੀਰਵਾਰ ਨੂੰ ਸੰਕ੍ਰਮਣ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਸਕਦੇ ਹਨ, ਉੱਤਰੀ ਕੋਰੀਆ ਕੋਲ ਉੱਚਿਤ ਟੈਸਟਿੰਗ ਪ੍ਰਣਾਲੀ ਦੀ ਘਾਟ ਹੋਣ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਸੰਕ੍ਰਮਣ ਦੇ ਮਾਮਲੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ: ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼

ਉੱਤਰੀ ਕੋਰੀਆ ਦੇ ਵਾਇਰਸ ਰੋਕੂ ਹੈੱਡਕੁਆਰਟਰ ਨੇ ਦੱਸਿਆ ਕਿ ਬੁੱਧਵਾਰ ਸ਼ਾਮ 6 ਵਜੇ ਤੱਕ ਪਿਛਲੇ 24 ਘੰਟਿਆਂ ਵਿਚ 1 ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਸੰਖਿਆ ਵੱਧ ਕੇ 63 ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੰਕ੍ਰਮਣ ਦੇ ਪ੍ਰਕੋਪ ਨੂੰ ਵੇਖਦੇ ਹੋਏ ਇਹ ਅੰਕੜਾ ਬੇਹੱਦ ਘੱਟ ਹੈ। ਉੱਤਰੀ ਕੋਰੀਆ ਦੀ ਅਧਿਕਾਰਤ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' (ਕੇਸੀਐਨਏ) ਮੁਤਾਬਕ ਦੇਸ਼ ਵਿਚ ਅਪ੍ਰੈਲ ਦੇ ਅੰਤ ਵਿਚ 19.8 ਲੱਖ ਲੋਕਾਂ ਨੂੰ ਬੁਖ਼ਾਰ ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ ਘੱਟੋ-ਘੱਟ 740,160 ਲੋਕ ਅਜੇ ਵੀ ਇਕਾਂਤਵਾਸ ਵਿਚ ਰਹਿ ਰਹੇ ਹਨ। ਮਾਹਰਾਂ ਮੁਤਾਬਕ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਵਿਚੋਂ ਜ਼ਿਆਦਾਤਰ ਲੋਕਾਂ ਦੇ ਕੋਰੋਨਾ ਵਾਇਰਸ ਦੇ 'ਓਮੀਕਰੋਨ ਵੇਰੀਐਂਟ ਨਾਲ ਸੰਕ੍ਰਮਿਤ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਨੇਤਾ ਕਿਮ ਜੋਂਗ-ਉਨ ਨੇ ਇਸ ਪ੍ਰਕੋਪ ਨੂੰ ਬੇਹੱਦ ਚਿੰਤਾਜਨਕ ਦੱਸਦੇ ਹੋਏ ਕਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿਚ ਲੋਕਾਂ ਦੀ ਆਵਾਜਾਈ ਅਤੇ ਸਪਲਾਈ 'ਤੇ ਪਾਬੰਦੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਲਈ ਕੁੜੀ ਨੇ ਲਾਈ ਜੰਗਲ ਨੂੰ ਅੱਗ, ਕਿਹਾ- 'ਜਿੱਥੇ ਵੀ ਜਾਂਦੀ ਹਾਂ, ਅੱਗ ਲਗਾ ਦਿੰਦੀ ਹਾਂ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News