ਉੱਤਰੀ ਕੋਰੀਆ ਨੇ ਪ੍ਰਮਾਣੂ ਵਾਰਤਾ ਨੂੰ ਦੱਸਿਆ ਬੇਨਤੀਜਾ, US ਨੇ ਕਿਹਾ ਵਧੀਆ ਰਹੀ ਗੱਲਬਾਤ

10/07/2019 8:40:38 AM

ਹੇਲਸਿੰਕੀ— ਉੱਤਰੀ ਕੋਰੀਆ ਪ੍ਰਮੁੱਖ ਵਾਰਤਾਕਾਰ ਨੇ ਕਿਹਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਦੇਸ਼ ਦੀ ਵਾਰਤਾ ਬੇਨਤੀਜਾ ਰਹੀ ਹੈ ਪਰ  ਅਮਰੀਕਾ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਸਵੀਡਨ 'ਚ ''ਵਧੀਆ ਗੱਲਬਾਤ'' ਹੋਈ ਹੈ। ਉੱਤਰੀ ਕੋਰੀਆ ਦੇ ਵਾਰਤਾਕਾਰ ਕਿਮ ਮਾਯੋਂਗ ਗਿੱਲ ਨੇ  ਿਕਹਾ ਹੈ ਕਿ ਸਟਾਕ ਹੋਣ 'ਚ ਸ਼ਨੀਵਾਰ ਨੂੰ ਹੋਈ ਵਾਰਤਾ ''ਉਮੀਦ ਮੁਤਾਬਕ ਨਹੀਂ ਰਹੀ ਅਤੇ ਬੇਨਤੀਜਾ ਮੁੱਕ ਗਈ ਹੈ। ਮੈਂ ਇਸ ਤੋਂ ਬੇਹੱਦ ਨਿਰਾਸ਼ ਹਾਂ।'' ਉੱਤਰੀ ਕੋਰੀਆ ਦੇ ਸਿਫਾਰਤਖਾਨੇ ਦੇ ਬਾਹਰ ਉਨ੍ਹਾਂ ਕਿਹਾ ਕਿ ਵਾਰਤਾਵਾਂ ਅਮਰੀਕਾ ਦੀ ਵਜ੍ਹਾ ਕਾਰਣ ਬੇਨਤੀਜਾ ਰਹੀਆਂ ਹਨ ਕਿਉਂਿਕ ਟਰੰਪ ਪ੍ਰਸ਼ਾਸਨ ਨੇ ਆਪਣਾ ਪੁਰਾਣਾ ਰੁੱਖ ਅਤੇ ਰਵੱਈਆ ਬਣਾਈ ਰੱਖਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਕਾਰ ਫਰਵਰੀ 'ਚ ਵੀਅਤਨਾਮ 'ਚ ਗੱਲਬਾਤ ਹੋਈ ਸੀ, ਜਿਹੜੀ ਬੇਨਤੀਜਾ ਰਹਿਣ ਤੋਂ ਬਾਅਦ ਕੱਲ ਸ਼ਨੀਵਾਰ ਨੂੰ ਮੁੜ ਇਸ ਮਾਮਲੇ ਬਾਰੇ ਵਾਰਤਾ ਕਰਨ ਦੀ ਕੋਸ਼ਿਸ਼ ਹੋਈ। ਫਰਵਰੀ ਦੀ ਵਾਰਤਾ ਤੋਂ ਮਗਰੋਂ ਹਾਲਾਂਕਿ ਟਰੰਪ ਅਤੇ ਕਿਮ ਨੇ ਕੋਰੀਆਈ ਸਰਹੱਦ ਲਾਗੇ ਅਚਾਨਕ ਜੂਨ 'ਚ ਮੁਲਾਕਾਤ ਕੀਤੀ।

ਉੱਤਰੀ ਕੋਰੀਆ ਨੇ ਆਪਣੀਆਂ ਮਿਜ਼ਾਈਲਾਂ ਅਤੇ ਹੋਰਨਾਂ ਹਥਿਆਰਾਂ ਦੇ ਤਜਰਬੇ ਮੁੜ ਸ਼ੁਰੂ ਕਰ ਦਿੱਤੇ ਹਨ। ਕਰੀਬ 3 ਸਾਲ ਬਾਅਦ ਬੁੱਧਵਾਰ ਨੂੰ ਉਸ ਨੇ ਇਕ ਮਿਜ਼ਾਈਲ ਨੂੰ ਦਾਗਿਆ। ਜਿਹੜੀ ਸ਼ਾਇਦ ਪਣਡੁੱਬੀ ਤੋਂ ਦਾਗੀ ਗਈ ਬੈਲਿਸਟਿਕ ਮਿਜ਼ਾਈਲ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮਾਰਗੇਨ ਆਰਟਗੱਸ ਨੇ ਕਿਹਾ ਕਿ ਕਿਮ ਦੀਆਂ ਟਿੱਪਣੀਆਂ ਸਾਢੇ ਅੱਠ ਘੰਟੇ ਤੋਂ ਵੱਧ ਚੱਲੀ ''ਵਧੀਆ ਵਾਰਤਾਵਾਂ'' ਦੀ ਭਾਵਨਾ ਦਾ ਪ੍ਰਗਟਾਵਾ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਵਾਰਤਾਵਾਂ ਜਾਰੀ ਰੱਖਣ ਲਈ 2 ਹਫਤਿਆਂ 'ਚ ਸਟਾਕਹੋਮ ਪਰਤਣ ਦਾ ਸਵੀਡਨ ਦਾ ਸੱਦਾ ਮਨਜ਼ੂਰ ਕਰ ਲਿਆ ਹੈ। ਉੱਤਰੀ ਕੋਰੀਆ ਦੇ ਵਾਰਤਾਕਾਰ ਕਿਮ ਨੇ ਕਿਹਾ ਕਿ ਕੋਰੀਆ ਨੇ ਦਸੰਬਰ ਤਕ ਵਾਰਤਾਵਾਂ ਮੁਅੱਤਲ ਕਰਨ ਦੀ ਤਜਵੀਜ਼ ਰੱਖੀ ਹੈ। ਕਿਮ ਨੇ ਸਟਾਕਹੋਮ ਮੀਟਿੰਗ ਦੌਰਾਨ ਕਿਹਾ ਕਿ ਉੱਤਰੀ ਕੋਰੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੋਵੇਂ ਦੇਸ਼ ਉੱਤਰ ਕੋਰੀਆ ਵੱਲੋਂ ਐਟਮੀ ਨਿਸ਼ਸਤਰੀ ਕਰਨ ਦੇ ਅਗਲੇ ਕਦਮਾਂ ਬਾਰੇ ਤਾਂ ਹੀ ਵਾਰਤਾਵਾਂ ਕਰ ਸਕਦੇ ਹਨ, ਜੇਕਰ ਅਮਰੀਕਾ ਉੱਤਰੀ ਕੋਰੀਆ ਵੱਲੋਂ ਇਸ ਤੋਂ ਪਹਿਲਾਂ ਕੀਤੇ ਗਏ ਉਪਾਵਾਂ, ਜਿਸ 'ਚ ਪ੍ਰਮਾਣੂ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੇ ਤਜਰਬਿਆਂ 'ਤੇ ਪਾਬੰਦੀ ਅਤੇ ਜ਼ਮੀਨ ਹੇਠਲੇ ਪ੍ਰਮਾਣੂ ਤਜਰਬੇ ਥਾਵਾਂ ਨੂੰ ਬੰਦ ਕਰਨਾ ਸ਼ਾਮਲ ਹੈ, ਬਾਰੇ ਈਮਾਨਦਾਰੀ ਨਾਲ ਜਵਾਬ ਦਿੰਦਾ ਹੈ।


Related News