ਉੱਤਰੀ ਕੋਰੀਆ ਕਿਮ ਟੋਕ ਹੁਨ ਨਵੇਂ ਪ੍ਰਧਾਨ ਮੰਤਰੀ ਨਿਯੁਕਤ
Friday, Aug 14, 2020 - 11:41 AM (IST)

ਸਿਓਲ- ਉੱਤਰੀ ਕੋਰੀਆ ਦੇ ਪ੍ਰਮੁੱਖ ਨੇਤਾ ਕਿਮ ਜੋਂਗ ਨੇ ਕਿਮ ਟੋਕ ਹੁਨ ਨੂੰ ਉੱਤਰੀ ਕੋਰੀਆ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਸਰਕਾਰੀ ਉੱਤਰੀ ਕੋਰੀਆਈ ਏਜੰਸੀ ਕੇ. ਸੀ. ਐੱਨ. ਏ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਕੋਰੀਆਈ ਮੰਤਰੀ ਮੰਡਲ ਦੇ ਮੁਖੀ ਕਿਮ ਜੇਅ ਰੇਯੋਂਗ ਨੂੰ ਅਹੁਦੇ ਤੋਂ ਹਟਾ ਕੇ ਕਿਮ ਟੋਕ ਹੁਨ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ।
ਇਸ ਸਬੰਧ ਵਿਚ ਰਾਜਨੀਤਕ ਹੁਕਮ 13 ਅਗਸਤ ਨੂੰ ਜਨਤਕ ਕੀਤਾ ਗਿਆ। ਦੱਖਣੀ ਕੋਰੀਆਈ ਸਮਾਚਾਰ ਏਜੰਸੀ ਯੋਨਹਾਪ ਮੁਤਾਬਕ 59 ਸਾਲਾ ਕਿਮ ਟੋਕ ਹੁਨ ਨੇ ਇਸ ਨਿਯੁਕਤੀ ਤੋਂ ਪਹਿਲਾਂ ਸੰਸਦੀ ਬਜਟ ਕਮੇਟੀ ਦੇ ਮੁਖੀ ਦੇ ਰੂਪ ਵਿਚ ਕਾਰਜ ਕੀਤਾ ਹੈ।