ਤਾਨਾਸ਼ਾਹ ਕਿਮ ਜੋਂਗ ਦੇ ਰਾਜ 'ਚ ਲੋਕਾਂ 'ਤੇ ਹਨ ਸਖਤ ਪਾਬੰਦੀਆਂ
Tuesday, May 19, 2020 - 04:28 PM (IST)
ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਲੰਬੇ ਸਮੇਂ ਤੱਕ ਇਕਾਂਤਵਾਸ ਵਿਚ ਰਹਿਣ ਦੇ ਬਾਅਦ ਭਾਵੇਂ ਦੁਨੀਆ ਦੇ ਸਾਹਮਣੇ ਆ ਗਏ ਹਨ ਪਰ ਉਹਨਾਂ ਦੀ ਸਨਕ ਦੇ ਖੌਫ ਨਾਲ ਉੱਤਰੀ ਕੋਰੀਆ ਵਿਚ ਹਰ ਕੋਈ ਡਰਦਾ ਹੈ। ਇਹੀ ਕਾਰਨ ਸੀ ਕਿ ਕਰੀਬ 20 ਦਿਨ ਤੱਕ ਗਾਇਬ ਰਹਿਣ ਦੇ ਬਾਅਦ ਵੀ ਕਿਮ ਜੋਂਗ ਦੇ ਵਿਰੁੱਧ ਉੱਤਰੀ ਕੋਰੀਆ ਵਿਚ ਕਿਸੇ ਨੇ ਕੁਝ ਨਹੀਂ ਬੋਲਿਆ। ਆਮ ਜਨਤਾ ਵਿਚ ਸਨਕ ਦਾ ਮਾਹੌਲ ਰਿਹਾ ਪਰ ਕਿਸੇ ਨੇ ਵੀ ਕਿਮ ਦੇ ਆਦੇਸ਼ਾਂ ਦੀ ਉਲੰਘਣਾ ਨਹੀਂ ਕੀਤੀ। ਅੱਜ ਅਸੀਂ ਤੁਹਾਨੂੰ ਕਿਮ ਦੇ ਉਹਨਾਂ ਸਨਕੀ ਨਿਯਮਾਂ ਬਾਰੇ ਦੱਸ ਰਹੇ ਹਾਂ ਜਿਹਨਾਂ ਨੂੰ ਕਿਮ ਨੇ ਜਨਤਾ 'ਤੇ ਲਾਗੂ ਕੀਤਾ ਹੋਇਆ ਹੈ।
1. ਵਾਲਾਂ ਲਈ ਜਾਰੀ ਸਿਰਫ 15 ਸਰਕਾਰੀ ਹੇਅਰ ਸਟਾਈਲ
ਤਾਨਾਸ਼ਾਹ ਕਿਮ ਜੋਂਗ ਭਾਵੇਂ ਖੁਦ ਸਟਾਈਲਿਸ਼ ਹੇਅਰ ਸਟਾਈਲ ਰੱਖਦਾ ਹੈ ਪਰ ਆਪਣੀ ਦੇਸ਼ ਦੀ ਜਨਤਾ ਲਈ ਉਸ ਨੇ ਬਹੁਤ ਸਖਤ ਨਿਯਮ ਬਣਾਏ ਹੋਏ ਹਨ। ਉੱਤਰੀ ਕੋਰੀਆ ਵਿਚ ਪੁਰਸ਼ਾਂ ਅਤੇ ਔਰਤਾਂ ਲਈ ਸਰਕਾਰ ਵੱਲੋਂ ਮਨਜ਼ੂਰਸ਼ੁਦਾ 15 ਤਰ੍ਹਾਂ ਦੇ ਹੇਅਰ ਸਟਾਈਲ ਹਨ।
ਇਸ ਵਿਚ ਪੁਰਸ਼ਾਂ ਨੂੰ ਲੰਬੇ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੈ। ਜੇਕਰ ਕਿਸੇ ਨੇ 15 ਤਰੀਕੇ ਦੇ ਹੇਅਰ ਕੱਟ ਦੇ ਇਲਾਵਾ ਕੁਝ ਵਖਰਾ ਕਰਵਾਇਆ ਤਾਂ ਅਧਿਕਾਰੀ ਖੁਦ ਹੀ ਉਸ਼ ਦੇ ਵਾਲ ਕੱਟ ਦੇਣਗੇ। ਔਰਤਾਂ ਨੂੰ ਕਿਮ ਦੀ ਪਤਨੀ ਦੇ ਹੇਅਰਸਟਾਈਲ 'ਕਲਾਸਿਕ ਬੌਬ' ਨੂੰ ਕਾਪੀ ਕਰਨ ਲਈ ਕਿਹਾ ਗਿਆ ਹੈ।
2. ਨੀਲੀ ਜੀਨ ਪਾਉਣ 'ਤੇ ਪਾਬੰਦੀ
ਕਿਮ ਜੋਂਗ ਨੇ ਦੁਨੀਆ ਭਰ ਵਿਚ ਬਹੁਤ ਲੋਕਪ੍ਰਿਅ ਨੀਲੀ ਜੀਨਸ ਨੂੰ ਆਪਣੇ ਦੇਸ਼ ਵਿਚ ਪਾਉਣ 'ਤੇ ਰੋਕ ਲਗਾਈ ਹੋਈ ਹੈ। ਅਕਸਰ ਅਮਰੀਕਾ ਨੂੰ ਧਮਕੀ ਦੇਣ ਵਾਲੇ ਕਿਮ ਦਾ ਮੰਨਣਾ ਹੈ ਕਿ ਨੀਲੀ ਜੀਨਸ ਅਮਰੀਕੀ ਸਾਮਰਾਜਵਾਦ ਦਾ ਪ੍ਰਤੀਕ ਹੈ।
ਕਿਮ ਨੇ ਪੂਰੇ ਦੇਸ਼ ਵਿਚ ਇੰਟਰਨੈੱਟ ਦੀ ਵਰਤੋਂ 'ਤੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਕਾਰਨ ਉੱਤਰੀ ਕੋਰੀਆ ਦੇ ਲੋਕਾਂ ਨੂੰ ਪਤਾ ਨਹੀਂ ਹੈਕ ਦੁਨੀਆ ਦੇ ਬਾਕੀ ਲੋਕ ਕਿਸ ਤਰ੍ਹਾਂ ਰਹਿੰਦੇ ਹਨ।
3. ਜੇਲ ਵਿਚ ਕੈਦੀ ਮੰਗਦੇ ਹਨ ਮੌਤ ਦੀ ਭੀਖ
ਕਿਮ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲੇ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ। ਇਹ ਜੇਲ ਤਸੀਹਿਆਂ ਦਾ ਘਰ ਹੁੰਦੇ ਹਨ। ਇਸ ਦੇ ਬਾਰੇ ਵਿਚ ਖੁਦ ਉੱਤਰੀ ਕੋਰੀਆ ਦੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਮੰਨਿਆ ਜਾਂਦਾ ਹੈਕਿ ਕਿਮ ਜੋਂਗ ਦੇ ਦੋ ਤਰ੍ਹਾਂ ਦੇ ਕੈਂਪ ਹਨ।ਰਾਜਨੀਤਕ ਕੈਦੀਆਂ ਲਈ ਜਿੱਥੇ ਨਜ਼ਰਬੰਦੀ ਕੈਂਪ ਹਨ ਉੱਥੇ ਸਧਾਰਨ ਅਪਰਾਧੀਆਂ ਲਈ ਐਜੁਕੇਸ਼ਨ ਕੈਂਪ ਹਨ।
ਉੱਤਰੀ ਕੋਰੀਆ ਦੀ ਇਹ ਜੇਲ ਦੁਨੀਆ ਭਰ ਵਿਚ ਬਦਨਾਮ ਹੈ। ਇੱਥੇ ਕੈਦੀਆਂ ਨੂੰ ਬਰਫ ਦੇ ਭਰੇ ਪਾਣੀ ਵਿਚ ਪਾ ਦਿੱਤਾ ਜਾਂਦਾ ਹੈ। ਦੋਸ਼ੀ ਕੈਦੀਆਂ ਨੂੰ ਪੂਰੀ ਜ਼ਿੰਦਗੀ ਜੇਲ ਵਿਚ ਮਰਨ ਲਈ ਛੱਡ ਦਿੱਤਾ ਜਾਂਦਾ ਹੈ।
4.. ਆਪਣੀ ਕਬਰ ਦੀ ਖੋਦਾਈ ਖੁਦ ਕਰਦੇ ਹਨ ਕੈਦੀ
ਉੱਤਰੀ ਕੋਰੀਆ ਵਿਤ ਜੇਕਰ ਕਿਸੇ ਨੂੰ ਜੇਲ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੇ ਜ਼ਿੰਦਾ ਵਾਪਸ ਪਰਤਣ ਦੀ ਆਸ ਘੱਟ ਹੀ ਹੁੰਦੀ ਹੈ। ਹਥਿਆਰਾਂ ਨਾਲ ਲੈਸ ਗਾਰਡ ਕੈਦੀਆਂ ਨੂੰ ਤਸੀਹੇ ਦਿੰਦੇ ਹਨ। ਇਸ ਦੌਰਾਨ ਕਈ ਕੈਦੀਆਂ ਦੀ ਮੌਤ ਹੋ ਜਾਂਦੀ ਹੈ।
ਪੜ੍ਹੋ ਇਹ ਅਹਿਮ ਖਬਰ- ਜਾਨਵਰਾਂ ਦੀ ਬਜਾਏ ਇਨਸਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕੋਰੋਨਾ : ਆਸਟ੍ਰੇਲੀਆਈ ਖੋਜ ਕਰਤਾ
ਉੱਤਰੀ ਕੋਰੀਆ ਦੀਆਂ ਜੇਲਾਂ ਤੋਂ ਪਰਤੇ ਕੈਦੀਆਂ ਦੇ ਮੁਤਾਬਕ ਕਿਮ ਦੇ ਫੌਜੀ ਇੰਨੇ ਜ਼ਾਲਮ ਹਨ ਕਿ ਹਰੇਕ ਕੈਦੀ ਤੋਂ ਉਸ ਦੀ ਕਬਰ ਖੁਦਵਾਉਂਦੇ ਹਨ ਤਾਂ ਜੋ ਮੌਤ ਹੋਣ 'ਤੇ ਉਸ ਨੂੰ ਦਫਨਾਇਆ ਜਾ ਸਕੇ। ਇਹੀ ਨਹੀਂ ਮਰੇ ਹੋਏ ਲੋਕਾਂ ਦੀ ਲਾਸ਼ ਖਾਦ ਦੇ ਰੂਪ ਵਿਚ ਵਰਤੀ ਜਾਂਦੀ ਹੈ ਤਾਂ ਜੋ ਪਹਾੜੀ ਇਲਾਕਿਆਂ ਵਿਚ ਸਥਿਤ ਕੈਂਪਾਂ ਦੇ ਨੇੜੇ ਪੈਦਾਵਾਰ ਵਧਾਈ ਜਾ ਸਕੇ।