ਉੱਤਰ ਕੋਰੀਆ ਨੇ ਪੂਰਬੀ ਸਮੁੰਦਰ ਵੱਲ ਦਾਗੀ ਬੈਲਿਸਟਿਕ ਮਿਜ਼ਾਈਲ

Wednesday, Jan 12, 2022 - 06:18 PM (IST)

ਉੱਤਰ ਕੋਰੀਆ ਨੇ ਪੂਰਬੀ ਸਮੁੰਦਰ ਵੱਲ ਦਾਗੀ ਬੈਲਿਸਟਿਕ ਮਿਜ਼ਾਈਲ

ਸਿਓਲ (ਵਾਰਤਾ)- ਉੱਤਰੀ ਕੋਰੀਆ ਨੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਪੂਰਬੀ ਸਮੁੰਦਰ ’ਚ ਦੂਜੀ ਬੈਲਿਸਟਿਕ ਮਿਜ਼ਾਈਲ ਦਾਗੀ, ਜੋ ਸਥਿਤੀ ’ਤੇ ਸਖ਼ਤ ਰੁਖ਼ ਅਪਨਾਉਣ ਤੋਂ ਇਲਾਵਾ ਪਿਓਂਗਯਾਂਗ ਦੇ ਗੁਆਂਢੀਆਂ ਦੀ ਆਲੋਚਨਾ ਦਾ ਕਾਰਨ ਬਣ ਰਹੀ ਹੈ। ਇਹ ਜਾਣਕਾਰੀ ਅਮਰੀਕੀ ਫੌਜ ਨੇ ਦਿੱਤੀ ਹੈ। ਅਮਰੀਕੀ-ਇੰਡੋ ਪੈਸੇਫਿਕ ਕਮਾਂਡ ਨੇ ਕਿਹਾ, 'ਸਾਨੂੰ ਬੈਲਿਸਟਿਕ ਮਿਜ਼ਾਈਲ ਲਾਂਚ ਬਾਰੇ ਜਾਣਕਾਰੀ ਹੈ। ਅਸੀਂ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ।' ਇਹ ਪ੍ਰੀਖਣ ਉਦੋਂ ਹੋਇਆ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਿਛਲੇ ਹਫ਼ਤੇ ਪਿਓਂਗਯਾਂਗ ਦੇ ਇਕ ਹੋਰ ਮਿਜ਼ਾਈਲ ਪ੍ਰੀਖਣ ’ਤੇ ਇਕ ਗੁਪਤ ਬੈਠਕ ਆਯੋਜਿਤ ਕੀਤੀ ਸੀ। ਇਸ ’ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ, 'ਇਹ ਦੁੱਖ ਦੀ ਗੱਲ ਹੈ ਕਿ ਉੱਤਰੀ ਕੋਰੀਆ ਲਗਾਤਾਰ ਮਿਜ਼ਾਈਲਾਂ ਦਾਗ ਰਿਹਾ ਹੈ ਅਤੇ ਉਹ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਉੱਤਰੀ ਕੋਰੀਆ ਦੇ ਪਹਿਲੇ ਪ੍ਰੀਖਣ ’ਤੇ ਚਰਚਾ ਤੋਂ ਤੁਰੰਤ ਬਾਅਦ।'

ਉਨ੍ਹਾਂ ਕਿਹਾ ਕਿ ਜਾਪਾਨ ਹੁਣ ਉੱਤਰੀ ਕੋਰੀਆ ਦੀਆਂ ਫੌਜੀ ਗਤੀਵਿਧੀਆਂ 'ਤੇ ਹੋਰ ਵੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ, 'ਉੱਤਰੀ ਕੋਰੀਆ ਵੱਲੋ ਮਿਜ਼ਾਈਲ ਨੂੰ ਲਾਂਚ ਕੀਤਾ ਜਾਣਾ ਉਸ ਦੇ ਗੈਰ-ਕਾਨੂੰਨੀ ਹਥਿਆਰ ਪ੍ਰੋਗਰਾਮ ਦੇ ਅਸਥਿਰ ਪ੍ਰਭਾਵ ਨੂੰ ਦਰਸਾਉਂਦਾ ਹੈ। ਹਾਲਾਂਕਿ, ਇਸ ਨਾਲ ਅਮਰੀਕਾ ਜਾਂ ਉਸ ਦੇ ਫੌਜੀਆਂ ਨੂੰ ਕੋਈ ਖ਼ਤਰਾ ਨਹੀਂ ਹੈ।' ਸਮਾਚਾਰ ਏਜੰਸੀ ਯੋਨਹਾਪ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਚੀਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਖੇਤਰ ਜਾਗਾਂਗ ਤੋਂ ਇਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ।


author

cherry

Content Editor

Related News