ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੇੜੇ ਦਾਗੇ 200 ਤੋਂ ਵੱਧ ਗੋਲੇ, ਨਾਗਰਿਕਾਂ ਲਈ ਚਿਤਾਵਨੀ ਜਾਰੀ

01/05/2024 11:53:26 AM

ਪਿਓਂਗਯਾਂਗ- ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੇੜੇ ਵੱਡੀ ਕਾਰਵਾਈ ਕੀਤੀ ਹੈ। ਉੱਤਰੀ ਕੋਰੀਆ ਨੇ ਸ਼ੁੱਕਰਵਾਰ (5 ਜਨਵਰੀ) ਨੂੰ ਦੱਖਣੀ ਕੋਰੀਆ ਦੇ ਯੋਨਪਿਓਂਗ ਨੇੜੇ ਗੋਲੇ ਦਾਗੇ। ਜਾਣਕਾਰੀ ਮੁਤਾਬਕ ਉੱਤਰੀ ਕੋਰੀਆ ਨੇ ਆਪਣੇ ਪੱਛਮੀ ਤੱਟ 'ਤੇ ਲਗਭਗ 200 ਤੋਂ ਵੱਧ ਤੋਪਖਾਨੇ ਦੇ ਗੋਲੇ ਦਾਗੇ, ਜਿਸ ਮਗਰੋਂ ਦੱਖਣੀ ਕੋਰੀਆ ਨੇ ਸਿਓਲ ਤੋਂ ਲਗਭਗ 115 ਕਿਲੋਮੀਟਰ ਪੂਰਬ ਵਿੱਚ ਸਥਿਤ ਯੋਨਪਿਓਂਗ ਟਾਪੂ ਦੇ ਨਾਗਰਿਕਾਂ ਨੂੰ ਖੇਤਰ ਖਾਲੀ ਕਰਨ ਲਈ ਕਿਹਾ।  

ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇੱਕ ਬ੍ਰੀਫਿੰਗ ਵਿੱਚ ਕਿਹਾ,"ਉੱਤਰੀ ਕੋਰੀਆ ਨੇ ਯੋਨਪਿਓਂਗ ਟਾਪੂ ਨੇੜੇ ਲਗਭਗ 200 ਗੋਲੀਆਂ ਚਲਾਈਆਂ।ਯੋਨਪਿਓਂਗ ਦੇ ਸਥਾਨਕ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏ.ਐਫ.ਪੀ ਨੂੰ ਦੱਸਿਆ ਕਿ ਨਾਗਰਿਕਾਂ ਨੂੰ ਖੇਤਰ ਖਾਲੀ ਕਰਨ ਲਈ ਕਿਹਾ ਗਿਆ ਹੈ। ਫਿਲਹਾਲ ਦੱਖਣੀ ਕੋਰੀਆ ਵਿੱਚ ਕਿਸੇ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ ਅਤੇ ਗੋਲੇ ਉੱਤਰੀ ਸੀਮਾ ਰੇਖਾ (ਐਨ.ਐਲ.ਐਲ) ਦੇ ਉੱਤਰ ਵਿੱਚ ਡਿੱਗੇ, ਜੋ ਕਿ ਦੋਵਾਂ ਕੋਰੀਆ ਦੇਸ਼ਾਂ ਦੇ ਵਿਚਕਾਰ ਅਸਲ ਸਮੁੰਦਰੀ ਸੀਮਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਸਕੂਲ 'ਚ 17 ਸਾਲਾ ਮੁੰਡੇ ਨੇ ਚਲਾਈ ਗੋਲੀ, ਵਿਦਿਆਰਥੀ ਦੀ ਮੌਤ

ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਏਪੀ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ 2018 ਦੇ ਫੌਜੀ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਆਪਣੀ ਵਿਵਾਦਿਤ ਪੱਛਮੀ ਸਮੁੰਦਰੀ ਸੀਮਾ ਦੇ ਉੱਤਰ ਵੱਲ ਪਾਣੀਆਂ ਵਿੱਚ 200 ਰਾਉਂਡ ਫਾਇਰ ਕੀਤੇ। ਏ.ਐਫ.ਪੀ ਅਨੁਸਾਰ ਸਿਓਲ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਉੱਤਰੀ ਕੋਰੀਆ ਦੇ ਗੋਲਾਬਾਰੀ ਦਾ 'ਉਚਿਤ' ਉਪਾਵਾਂ ਨਾਲ ਜਵਾਬ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Tarsem Singh

Content Editor

Related News