ਉੱਤਰੀ ਕੋਰੀਆ ਨੇ 2 ਵਿਅਕਤੀਆਂ ਨੂੰ ਦਿੱਤੀ ਫਾਂਸੀ, ਰਾਜਧਾਨੀ ਨੂੰ ਕੀਤਾ ਬੰਦ

Saturday, Nov 28, 2020 - 09:08 AM (IST)

ਉੱਤਰੀ ਕੋਰੀਆ ਨੇ 2 ਵਿਅਕਤੀਆਂ ਨੂੰ ਦਿੱਤੀ ਫਾਂਸੀ, ਰਾਜਧਾਨੀ ਨੂੰ ਕੀਤਾ ਬੰਦ

ਸਿਓਲ, (ਭਾਸ਼ਾ)- ਉੱਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਨੇ ਕੋਰੋਨਾ ਵਾਇਰਸ ਅਤੇ ਆਰਥਿਕ ਨੁਕਸਾਨ ਤੋਂ ਬਚਾਅ ਦੇ ਉਪਾਅ ਤਹਿਤ 2 ਲੋਕਾਂ ਨੂੰ ਫਾਂਸੀ ’ਤੇ ਚੜ੍ਹਾਉਣ, ਸਮੁੰਦਰ ’ਚ ਮੱਛੀ ਮਾਰਨ ’ਤੇ ਪਾਬੰਦੀ ਲਗਾਉਣ ਅਤੇ ਰਾਜਧਾਨੀ ਪਿਓਂਗਯਾਂਗ ਨੂੰ ਬੰਦ ਕਰਨ ਦਾ ਹੁਕਮ ਦਿੱਤਾ। ਇਹ ਜਾਣਕਾਰੀ ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਸ਼ੁੱਕਰਵਾਰ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਦਿੱਤੀ।

ਸੰਸਦ ਮੈਂਬਰਾਂ ਨੇ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨ. ਆਈ. ਐੱਸ.) ਦੀ ਨਿੱਜੀ ਬੈਠਕ ’ਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕਿਮ ਸਰਕਾਰ ਨੇ ਵਿਦੇਸ਼ਾਂ ’ਚ ਆਪਣੇ ਡਿਪਲੋਮੈਟਾਂ ਨੂੰ ਹੁਕਮ ਦਿੱਤਾ ਹੈ ਕਿ ਅਜਿਹੇ ਕਿਸੇ ਵੀ ਕੰਮ ਤੋਂ ਬਚਣ ਜੋ ਅਮਰੀਕਾ ਨੂੰ ਉਕਸਾਉਂਦਾ ਹੈ ਕਿਉਂਕਿ ਉਹ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੇ ਉੱਤਰੀ ਕੋਰੀਆ ਪ੍ਰਤੀ ਸੰਭਾਵਿਤ ਨਵੇਂ ਰੁਖ਼ ਨੂੰ ਲੈ ਕੇ ਚਿੰਤਤ ਹਨ।

ਸੰਸਦ ਮੈਂਬਰ ਹਾਟਾਈ-ਕਿਊਂਗ ਨੇ ਐੱਨ. ਆਈ. ਐੱਸ. ਦੇ ਹਵਾਲੇ ਤੋਂ ਦੱਸਿਆ ਕਿ ਕਿਮ ਮਹਾਮਾਰੀ ਅਤੇ ਇਸ ਦੇ ਆਰਥਿਕ ਪ੍ਰਭਾਵ ਨੂੰ ਲੈ ਕੇ ‘ਬਹੁਤ ਗੁੱਸੇ’ ਵਿਚ ਹਨ ਅਤੇ ਬੇਸਮਝੀ ਵਾਲੇ ਕਦਮ ਚੁੱਕ ਰਹੇ ਹਨ।

ਇਹ ਵੀ ਪੜ੍ਹੋ- ਕੈਨੇਡਾ : ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ ਕੈਬਨਿਟ 'ਚ ਸ਼ਾਮਲ ਕੀਤੇ ਇਹ 4 ਪੰਜਾਬੀ

ਉਨ੍ਹਾਂ ਕਿਹਾ ਕਿ ਐੱਨ. ਆਈ. ਐੱਸ. ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਪਿਓਂਗਯਾਂਗ ’ਚ ਪਿਛਲੇ ਮਹੀਨੇ ਇਕ ਹਾਈ ਪ੍ਰੋਫਾਈਲ ਮਨੀ ਚੇਂਜਰ ਨੂੰ ਫਾਂਸੀ ’ਚ ਚਾੜ੍ਹ ਦਿੱਤਾ। ਉਸ ਵਿਅਕਤੀ ਨੂੰ ਐਕਸਚੈਂਜ ਦੀ ਡਿੱਗਦੀ ਦਰ ਦਾ ਦੋਸ਼ੀ ਮੰਨਦੇ ਹੋਏ ਫਾਂਸੀ ’ਤੇ ਚੜ੍ਹਾਇਆ ਗਿਆ। ਉਨ੍ਹਾਂ ਨੇ ਐੱਨ. ਆਈ. ਐੱਸ. ਦੇ ਹਵਾਲੇ ਤੋਂ ਦੱਸਿਆ ਕਿ ਉੱਤਰੀ ਕੋਰੀਆ ਨੇ ਅਗਸਤ ’ਚ ਇਕ ਵੱਡੇ ਅਧਿਕਾਰੀ ਨੂੰ ਵਿਦੇਸ਼ਾਂ ਤੋਂ ਦਰਾਮਦ ਮਾਲ ਦੀ ਪਾਬੰਦੀ ਦੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਫਾਂਸੀ ’ਤੇ ਚੜ੍ਹਾਇਆ। ਦੋਹਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ।

ਐੱਨ. ਆਈ. ਐੱਸ. ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਸਮੁੰਦਰੀ ਜਲ ਨੂੰ ਵਾਇਰਸ ਦੇ ਸੰਪਰਕ ਤੋਂ ਬਚਾਉਣ ਲਈ ਮੱਛੀ ਮਾਰਨ ਅਤੇ ਨਮਕ ਉਤਪਾਦਨ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉੱਤਰੀ ਕੋਰੀਆ ਨੇ ਹਾਲ ਹੀ ਵਿਚ ਵਾਇਰਸ ਦੀ ਚਿੰਤਾ ਦੇ ਮੱਦੇਨਜ਼ਰ ਪਿਓਂਗਯਾਂਗ ਅਤੇ ਉੱਤਰੀ ਜਾਂਗਾਂਗ ਸੂਬੇ ’ਚ ਤਾਲਾਬੰਦੀ ਲਗਾ ਦਿੱਤੀ ਹੈ।


author

Lalita Mam

Content Editor

Related News