UN ਦਾ ਦਾਅਵਾ: ਚੀਨ ਦੇ ਇਸ਼ਾਰੇ ''ਤੇ ਪਾਬੰਦੀਆਂ ਦਾ ਉਲੰਘਣ ਕਰ ਰਿਹੈ ਉੱਤਰ ਕੋਰੀਆ

04/19/2020 2:46:38 PM

ਜਿਨੇਵਾ- ਸੰਯੁਕਤ ਰਾਸ਼ਟਰ ਦੇ ਇਕ ਪੈਨਲ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਚੀਨ ਦੇ ਇਸ਼ਾਰੇ 'ਤੇ ਲਗਾਤਾਰ ਪਾਬੰਦੀਆਂ ਦੀ ਉਲੰਘਣ ਕਰ ਰਿਹਾ ਹੈ। ਪੈਨਲ ਨੇ ਕਿਹਾ ਹੈ ਕਿ ਚੀਨ ਦੇ ਸ਼ਿਪਿੰਗ ਉਦਯੋਗ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਅਣਦੇਖੀ ਕਰਦਿਆਂ ਪਿਛਲੇ ਸਾਲ ਕੋਲਾ ਤੇ ਤੇਲ ਉਤਪਾਦਾਂ ਦੇ ਵਪਾਰ ਵਿਚ ਤੇਜ਼ੀ ਨਾਲ ਕਦਮ ਵਧਾਇਆ ਗਿਆ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਬਾਰੇ ਵਿਚ ਸਾਲਾਨਾ ਰਿਪੋਰਟ ਵਿਚ ਸ਼ੁੱਕਰਵਾਰ ਨੂੰ ਆਨਲਾਈਨ ਹੋ ਗਈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਦਿਨ ਬਾਅਦ ਹੀ ਗਾਇਬ ਵੀ ਹੋ ਗਈ। ਇਸ ਰਿਪੋਰਟ ਮੁਤਾਬਕ ਖੁਦ ਹੀ ਚੀਨ ਵਲੋਂ ਉੱਤਰ ਕੋਰੀਆ ਵਲੋਂ ਕੀਤੇ ਜਾ ਰਹੇ ਇਸ ਕੰਮ ਦੇ ਨਤੀਜਿਆਂ 'ਤੇ ਧਿਆਨ ਨਹੀਂ ਦਿੱਤਾ ਗਿਆ।

PunjabKesari

ਸਬੂਤ ਦੇ ਤੌਰ 'ਤੇ ਤਸਵੀਰਾਂ ਜਾਰੀ ਕਰਦੇ ਹੋਏ ਪੈਨਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ ਕੋਰੀਆ ਨੇ ਕੋਲੇ ਦੀ ਬਰਾਮਦ 'ਤੇ ਸੰਯੁਕਤ ਰਾਸ਼ਟਰ ਦੀ ਪਾਬੰਦੀ ਦਾ ਉਲੰਘਣ ਕੀਤਾ ਸੀ। ਨਾਲ ਹੀ ਕੁਦਰਤੀ ਪੈਟਰੋਲੀਅਮ ਦੀ ਦਰਾਮਦ 'ਤੇ ਵੀ ਪਾਬੰਦੀ ਲਗਾਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੈਮੋਕ੍ਰੇਟਿਕ ਪੀਪਲਸ ਰਿਪਬਲਿਕਨ ਆਫ ਕੋਰੀਆ ਵਲੋਂ ਲਗਾਤਾਰ ਉਲੰਘਣ ਨਾਲ ਨਾ ਸਿਰਫ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ 'ਤੇ ਪਾਣੀ ਫਿਰਦਾ ਜਾ ਰਿਹਾ ਹੈ ਬਲਕਿ ਇਸ ਨੇ ਇਤਿਹਾਸਿਕ ਰੂਪ ਨਾਲ ਦੇਸ਼ ਦੇ ਪਾਬੰਦੀਸ਼ੁਦਾ ਤੇ ਬੈਲਿਸਟਿਕ ਪ੍ਰੋਗਰਾਮਾਂ ਵਿਚ ਵੀ ਯੋਗਦਾਨ ਦਿੱਤਾ ਹੈ। ਪੈਨਲ ਨੇ ਇਕ ਅੰਕੜੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਉੱਤਰ ਕੋਰੀਆ ਨੇ ਪਿਛਲੇ ਸਾਲ ਜਨਵਰੀ ਤੋਂ ਅਗਸਤ ਦੇ ਵਿਚਾਲੇ 3.7 ਮਿਲੀਅਨ ਟਨ ਕੋਲੇ ਦੀ ਬਰਾਮਦ ਕੀਤੀ। 

PunjabKesari

ਵਧੇਰੇ ਕੋਲੇ ਦੀ ਬਰਾਮਦ ਨੂੰ ਉੱਤਰ ਕੋਰੀਆਈ ਜਹਾਜ਼ਾਂ ਰਾਹੀਂ ਚੀਨੀ ਪੱਟੀਆਂ ਵਿਚ ਰੱਖਿਆ ਗਿਆ ਸੀ, ਜੋ ਅਕਸਰ ਯਾਂਗਤਸੀ ਨਦੀ ਤੱਕ ਪਹੁੰਚਦੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ ਕੋਰੀਆ ਨੂੰ ਸਵੈ-ਚਲਿਤ ਬਰਾਜ 'ਤੇ ਸਮੁੰਦਰ ਵਿਚ ਕੋਲਾ ਭੇਜਦੇ ਵੀ ਦੇਖਿਆ ਗਿਆ ਹੈ। ਪੈਨਲ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਦੇ ਵੱਡੇ ਬੇੜੇ ਵਿਚ ਇਸ ਤਰ੍ਹਾਂ ਦੇ ਬਰਾਜ ਸ਼ਾਮਲ ਨਹੀਂ ਕੀਤੇ ਜਾਂਦੇ ਇਸ ਲਈ ਇਹ ਚੀਨ ਦੇ ਹੋਣ ਦੀ ਸੰਭਾਵਨਾ ਹੈ।

PunjabKesari

ਇਸ ਬਾਰੇ ਫਰਵਰੀ ਵਿਚ ਸੰਯੁਕਤ ਰਾਸ਼ਟਰ ਦੇ ਪੈਨਲ ਨੇ ਫਰਵਰੀ ਵਿਚ ਆਪਣੇ ਨਤੀਜਿਆਂ ਦਾ ਬਿਓਰਾ ਦਿੱਤਾ ਪਰ ਵਧੇਰੇ ਵਿਸਤਰਿਤ ਰਿਪੋਰਟ ਵਿਚ ਦੇਰੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਨੇ ਅਮਰੀਕਾ ਦੀ ਨਾਰਾਜ਼ਗੀ ਦੀ ਪਰਵਾਹ ਕੀਤੇ ਬਿਨਾਂ ਗਲੋਬਲ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਆਪਣੇ ਪੂਰਬੀ ਤੱਟ ਤੋਂ ਛੋਟੀ ਦੂਰੀ ਦੀਆਂ ਮਿਜ਼ਾਇਲਾਂ ਦਾ ਪਰੀਖਣ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉੱਤਰ ਕੋਰੀਆ ਦੀ ਇਸ ਹਰਕਤ ਦਾ ਦੱਖਣੀ ਕੋਰੀਆ ਨੇ ਵਿਰੋਧ ਵੀ ਕੀਤਾ ਸੀ।


Baljit Singh

Content Editor

Related News