ਉੱਤਰੀ ਕੋਰੀਆ ਦਾ ਕੋਰੋਨਾਵਾਇਰਸ ਤੋਂ ਮੁਕਤ ਹੋਣ ਦਾ ਦਾਅਵਾ

04/02/2020 6:49:08 PM

ਸਿਓਲ (ਏ.ਐੱਫ.ਪੀ.)- ਉੱਤਰੀ ਕੋਰੀਆ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਦੇਸ਼ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੈ। ਉੱਤਰੀ ਕੋਰੀਆ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਪੂਰੀ ਦੁਨੀਆ ’ਚ ਕੋਰੋਨਾਵਾਇਰਸ ਦੇ ਮਾਮਲੇ ਤਕਰੀਬਨ 10 ਲੱਖ ਤੱਕ ਪੁੱਜ ਗਏ ਹਨ। 

ਪਹਿਲਾਂ ਤੋਂ ਹੀ ਅਲੱਗ-ਥਲੱਗ ਪ੍ਰਮਾਣੂ ਸੰਪਨ ਉੱਤਰੀ ਕੋਰੀਆ ਨੇ ਚੀਨ ’ਚ ਇਸ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਆਉਣ ਤੋਂ ਤੁਰੰਤ ਬਾਅਦ ਜਨਵਰੀ ’ਚ ਆਪਣੇ ਬਾਰਡਰ ਬੰਦ ਕਰ ਦਿੱਤੇ ਸਨ ਅਤੇ ਇਸ ਨੂੰ ਰੋਕਣ ਲਈ ਸਾਰੇ ਕਦਮ ਚੁੱਕੇ ਸਨ। ਉੱਤਰੀ ਕੋਰੀਆ ਦੇ ਕੇਂਦਰੀ ਐਮਰਜੈਂਸੀ ਮਹਾਮਾਰੀ ਰੋਕੂ ਹੈੱਡਕੁਆਰਟਰ ਦੇ ਮਹਾਮਾਰੀ ਰੋਕੂ ਵਿਭਾਗ ਦੇ ਡਾਇਰੈਕਟਰ ਪਾਕਿ ਮਿਯੋਂਗ ਸੂ ਨੇ ਦਾਅਵਾ ਕੀਤਾ,‘‘ਅਸੀਂ ਦੇਸ਼ ’ਚ ਦਾਖਲ ਹੋਣ ਵਾਲੇ ਸਾਰੇ ਕਰਮਚਾਰੀਆਂ ਨੂੰ ਵੱਖ ਕਾਰਨ ਅਤੇ ਸਾਰੀਆਂ ਚੀਜ਼ਾਂ ਨੂੰ ਇਨਫੈਕਸ਼ਨ ਮੁਕਤ ਕਰਨ ਦੇ ਨਾਲ ਹੀ ਬਾਰਡਰਾਂ ਨੂੰ ਬੰਦ ਕਰਨ ਅਤੇ ਸਮੁੰਦਰ ਅਤੇ ਹਵਾਈ ਮਾਰਗ ਨੂੰ ਬੰਦ ਕਰਨ ਵਰਗੇ ਕਦਮ ਚੁੱਕੇ। ਜਿਸ ਕਾਰਨ ਸਾਡਾ ਦੇਸ਼ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੈ।’’


Baljit Singh

Content Editor

Related News