ਉੱਤਰ ਕੋਰੀਆ ਬਣ ਸਕਦੈ ਖੁਸ਼ਹਾਲ ਦੇਸ਼ : ਸ਼ਿੰਜੋ ਆਬੇ

01/04/2018 4:49:47 PM

ਟੋਕੀਓ (ਏ.ਪੀ.)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੂੰ ਆਪਣੀ ਜਨਤਾ ਨੂੰ ਖੁਸ਼ਹਾਲ ਬਣਾਉਣ ਲਈ ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਹਨ। ਆਬੇ ਨੇ ਕਿਹਾ ਕਿ ਅੱਜ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਾਨ ਉੱਤਰੀ ਕੋਰੀਆ ’ਤੇ ਆਪਣੀ ਦਿਸ਼ਾ ਬਦਲਣ, ਮਿਸਾਈਲ ਟੈਸਟ ਅਤੇ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਅਮਰੀਕਾ ਅਤੇ ਦੱਖਣੀ ਕੋਰੀਆ ਨਾਲ ਮਿਲ ਕੇ ਜਿੰਨੀ ਸੰਭਵ ਹੋ ਸਕੇ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਜਾਪਾਨ ਉੱਤਰ ਕੋਰੀਆ ’ਤੇ ਖਾਸ ਕਰਕੇ ਸਾਲ ਵਿਚ ਸਭ ਤੋਂ ਜ਼ਿਆਦਾ ਸਰਦੀ ਦੌਰਾਨ ਜਦੋਂ ਸਥਿਤੀਆਂ ਬਹੁਤ ਹੀ ਦੁੱਖਦਾਇਕ ਹੁੰਦੀਆਂ ਹਨ, ਪਾਬੰਦੀਆਂ ਦਾ ਪ੍ਰਭਾਵ ਨੂੰ ਬਹੁਦ ਨੇੜਿਓਂ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਜੇਕਰ ਜੇਕਰ ਸਹੀ ਨੀਤੀਆਂ ਅਪਨਾਉਣ ਤਾਂ ਉਥੋਂ ਦੇ ਲੋਕ ਅਤੇ ਸੰਸਾਧਨ ਦੇਸ਼ ਨੂੰ ਖੁਸ਼ਹਾਲ ਬਣਾ ਸਕਦੇ ਹਨ। ਆਬੇ ਨੇ ਹਾਲਾਂਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਲੋਂ ਹਾਲ ਹੀ ਵਿਚ ਦੱਖਣੀ ਕੋਰੀਆ ਵਲੋਂ ਸੁਲਾਹ ਦੇ ਸੰਕੇਤ ਦਿੱਤੇ ਜਾਣ ਬਾਰੇ ਕੁਝ ਨਹੀਂ ਕਿਹਾ।


Related News